ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਨੇ ਮੀਡੀਆ ਤੋਂ ਬਣਾਈ ਦੂਰੀ, ਵ੍ਹੀਲਚੇਅਰ ’ਤੇ ਆਏ ਨਜ਼ਰ

Written by  Rupinder Kaler   |  September 14th 2019 12:43 PM  |  Updated: September 14th 2019 12:43 PM

ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਨੇ ਮੀਡੀਆ ਤੋਂ ਬਣਾਈ ਦੂਰੀ, ਵ੍ਹੀਲਚੇਅਰ ’ਤੇ ਆਏ ਨਜ਼ਰ

ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਕੁਝ ਦਿਨ ਪਹਿਲਾਂ ਆਪਣੀ ਆਉਣ ਵਾਲੀ ਫ਼ਿਲਮ ਅੰਗਰੇਜ਼ੀ ਮੀਡੀਅਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਲੰਡਨ ਵਿੱਚ ਸਨ । ਸ਼ੁੱਕਰਵਾਰ ਦੀ ਰਾਤ ਉਹ ਲੰਡਨ ਤੋਂ ਵਾਪਿਸ ਭਾਰਤ ਪਰਤ ਆਏ ਹਨ । ਇਸ ਸਭ ਦੇ ਚਲਦੇ ਉਹ ਮੁੰਬਈ ਦੇ ਏਅਰਪੋਰਟ ਤੇ ਦਿਖਾਈ ਦਿੱਤੇ । ਇਸ ਦੌਰਾਨ ਉਹਨਾਂ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ ਤੇ ਸਿਰ ਤੇ ਟੋਪੀ ਪਹਿਨੀ ਹੋਈ ਸੀ।

https://www.instagram.com/p/B2R1fLMlriN/

ਉਹ ਕੈਮਰਿਆਂ ਤੋਂ ਬਚਦੇ ਹੋਏ ਨਜ਼ਰ ਆਏ ਜਿਸ ਤੋਂ ਲੱਗਦਾ ਸੀ ਕਿ ਇਰਫਾਨ ਹਾਲੇ ਵੀ ਨਹੀਂ ਚਾਹੁੰਦੇ ਕਿ ਉਹ ਕੈਮਰੇ ਵਿੱਚ ਕੈਦ ਹੋਣ । ਇਸ ਦੌਰਾਨ ਉਹਨਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ । ਇਸ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਉਹ ਵ੍ਹੀਲਚੇਅਰ ਤੇ ਨਜ਼ਰ ਆਏ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਬਿਮਾਰੀ ਤੋਂ ਹਾਲੇ ਉਭਰ ਰਹੇ ਹਨ ।

https://www.instagram.com/p/B2YHsPngT4j/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਰਫਾਨ ਖ਼ਾਨ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਕੈਂਸਰ ਵਰਗੀ ਬਿਮਾਰੀ ਨਾਲ ਗ੍ਰਸਤ ਹਨ । ਇਸ ਖ਼ਬਰ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਧੱਕਾ ਲਗਾ ਸੀ ।

https://www.instagram.com/p/B2XpsEOAN8m/

ਇਸ ਤੋਂ ਬਾਅਦ ਉਹ ਆਪਣੀ ਬਿਮਾਰੀ ਦਾ ਇਲਾਜ਼ ਕਰਵਾਉਣ ਲਈ ਵਿਦੇਸ਼ ਚਲੇ ਗਏ ਸਨ। ਫ਼ਿਲਮ ਨਿਰਮਾਤਾ ਦਿਨੇਸ਼ ਵਿਜਾਨ ਦਾ ਕਹਿਣਾ ਹੈ ਕਿ ਇਰਫਾਨ ਆਪਣੀ ਟਾਪ ਫਾਰਮ ਵਿੱਚ ਹਨ ਤੇ ਬਹੁਤ ਜਲਦੀ ਉਹ ਇਸ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਜਿਹੜੇ ਕਿ ਯਾਦਗਾਰ ਹੋਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network