ਅਪ੍ਰੈਲ ਤੇ ਮਈ ਮਹੀਨਾ ਫ਼ਿਲਮ ਇੰਡਸਟਰੀ ਲਈ ਬਣਿਆ ਕਾਲ, ਰਿਸ਼ੀ ਕਪੂਰ ਤੇ ਇਰਫ਼ਾਨ ਖ਼ਾਨ ਸਮੇਤ 8 ਅਦਾਕਾਰਾਂ ਦੀ ਹੋਈ ਮੌਤ

Written by  Rupinder Kaler   |  May 21st 2020 02:05 PM  |  Updated: May 21st 2020 02:05 PM

ਅਪ੍ਰੈਲ ਤੇ ਮਈ ਮਹੀਨਾ ਫ਼ਿਲਮ ਇੰਡਸਟਰੀ ਲਈ ਬਣਿਆ ਕਾਲ, ਰਿਸ਼ੀ ਕਪੂਰ ਤੇ ਇਰਫ਼ਾਨ ਖ਼ਾਨ ਸਮੇਤ 8 ਅਦਾਕਾਰਾਂ ਦੀ ਹੋਈ ਮੌਤ

ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ, ਇਸ ਦੌਰਾਨ ਫ਼ਿਲਮ ਇੰਡਸਟਰੀ ਨੂੰ ਕਈ ਵੱਡੇ ਝਟਕੇ ਲੱਗੇ ਹਨ । ਮਈ ਮਹੀਨਾ ਇਸ ਇੰਡਸਟਰੀ ਲਈ ਕਾਲ ਬਣਕੇ ਆਇਆ ਹੈ । ਕੁਝ ਦਿਨ ਪਹਿਲਾਂ ਹੀ ਅਦਾਕਾਰ ਮਨਮੀਤ ਗਰੇਵਾਲ ਨੇ ਖੁਦਕੁਸ਼ੀ ਕੀਤੀ ਹੈ । ਇਹ ਅਦਾਕਾਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ, ਜਿਸ ਕਰਕੇ ਇਸ ਅਦਾਕਾਰ ਨੇ ਮੌਤ ਨੂੰ ਗਲੇ ਲਗਾ ਲਿਆ ।

ਇਸ ਤੋਂ ਪਹਿਲਾਂ ਇੰਡਸਟਰੀ ਵਿੱਚ ਉਦੋਂ ਸੋਗ ਦੀ ਲਹਿਰ ਦੌੜ ਗਈ ਸੀ ਜਦੋਂ ਇਰਫਾਨ ਖ਼ਾਨ ਦੀ ਮੌਤ ਹੋ ਗਈ । ਇਰਫਾਨ ਦਾ ਦਿਹਾਂਤ 29 ਅਪ੍ਰੈਲ ਨੂੰ ਹੋਇਆ ਸੀ ।

ਇਰਫ਼ਾਨ ਖ਼ਾਨ ਦੀ ਮੌਤ ਤੋਂ ਅਗਲੇ ਹੀ ਦਿਨ ਯਾਨੀ 30 ਅਪ੍ਰੈਲ ਨੂੰ ਰਿਸ਼ੀ ਕਪੂਰ ਦਾ ਦਿਹਾਂਤ ਹੋ ਗਿਆ ਸੀ । ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਸਨ ।

https://www.instagram.com/p/CAFnRfMHzrF/

10 ਮਈ ਨੂੰ ਟੀਵੀ ਅਦਾਕਾਰ ਸ਼ਫੀਕ ਅੰਸਾਰੀ ਦਾ ਦਿਹਾਂਤ ਹੋ ਗਿਆ ਸੀ, ਸ਼ਫੀਕ ਵੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ । ਸ਼ਫੀਕ ਕਰਾਈਮ ਪੈਟਰੋਲ ਸੀਰੀਅਲ ਵਿੱਚ ਅਕਸਰ ਅਦਾਕਾਰੀ ਕਰਦੇ ਦਿਖਾਈ ਦੇ ਜਾਂਦੇ ਸਨ ।

ਪੀਕੇ ਤੇ ਰਾਕ ਆਨ ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਸਾਈਂ ਗੁੰਡੇਵਰ ਨੇ ਵੀ 10 ਮਈ ਨੂੰ ਅਮਰੀਕਾ ਵਿੱਚ ਆਖਰੀ ਸਾਹ ਲਿਆ ਸੀ । ਸਾਈਂ ਵੀ ਬਰੇਨ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਸਨ ।

ਅਦਾਕਾਰ ਅਮਿਰ ਖ਼ਾਨ ਦੇ ਅਸਿਸਟੈਂਟ ਅਮੋਸ ਨੇ ਵੀ 12 ਮਈ ਨੂੰ ਆਖਰੀ ਸਾਹ ਲਿਆ , ਉਹਨਾਂ ਦੀ ਉਮਰ 60 ਸਾਲ ਸੀ । ਅਮੋਸ 25 ਸਾਲਾਂ ਤੋਂ ਆਮਿਰ ਲਈ ਕੰਮ ਕਰਦੇ ਆ ਰਹੇ ਸਨ । ਅਮੋਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ ।

ਸੀਰੀਅਲ ‘ਕਹਾਣੀ ਘਰ ਘਰ ਕੀ’ ਵਿੱਚ ਨਜ਼ਰ ਆ ਚੁੱਕੇ ਸਚਿਨ ਕੁਮਾਰ ਦਾ 15 ਮਈ ਨੂੰ ਹਾਰਟ ਅਟੈਕ ਨਾਲ ਦਿਹਾਂਤ ਹੋਇਆ ਸੀ । 42 ਸਾਲਾਂ ਸਚਿਨ ਅਕਸ਼ੇ ਕੁਮਾਰ ਦੇ ਕਜ਼ਨ ਭਰਾ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network