ਕੀ ਜਸਲੀਨ ਮਠਾਰੂ ਤੇ ਅਨੂਪ ਜਲੋਟਾ ਦਾ ਹੋ ਗਿਆ ਵਿਆਹ ?

written by Rupinder Kaler | October 09, 2020

ਜਸਲੀਨ ਮਠਾਰੂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਦੀਆਂ ਤਸਵੀਰਾਂ ਅਕਸਰ ਸੁਰਖੀਆਂ ਬਣਦੀਆਂ ਹਨ । ਹਾਲ ਹੀ ਵਿੱਚ ਜਸਲੀਨ ਨੇ ਆਪਣੇ ਇੰਸਟਾਗ੍ਰਾਮ ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਉਹ ਅਨੂਪ ਜਲੋਟਾ ਨਾਲ ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਵਿੱਚ ਅਨੂਪ ਜਲੋਟਾ ਸ਼ੇਰਵਾਨੀ ਵਿੱਚ ਨਜ਼ਰ ਆ ਰਹੇ ਹਨ ।

jasleen

ਜਦੋਂ ਕਿ ਜੈਸਲੀਨ ਦੁਲਹਣ ਦੇ ਲਿਬਾਸ ਵਿੱਚ ਨਜ਼ਰ ਆ ਰਹੇ ਹਨ । ਇਹ ਤਸਵੀਰਾਂ ਕਿਸੇ ਘਰ ਵਿੱਚ ਕਲਿੱਕ ਕੀਤੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਪਰ ਇਹ ਸਾਫ ਨਹੀਂ ਹੈ ਕਿ ਦੋਹਾਂ ਨੇ ਵਿਆਹ ਕਰਵਾਇਆ ਹੈ ਜਾਂ ਨਹੀਂ । ਪਰ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਖ਼ਬਰਾਂ ਉਡਣ ਲੱਗੀਆਂ ਹਨ ਕਿ ਦੋਹਾਂ ਨੇ ਵਿਆਹ ਕਰਵਾ ਲਿਆ ਹੈ ।

jasleen

ਹੋਰ ਪੜ੍ਹੋ :

ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਤਸਵੀਰਾਂ ਨੂੰ ਕੋਈ ਕੈਪਸ਼ਨ ਵੀ ਨਹੀਂ ਦਿੱਤਾ ਗਿਆ । ਸਿਰਫ ਫਾਇਰ ਵਾਲੇ ਇਮੋਜੀ ਸ਼ੇਅਰ ਕੀਤੇ ਗਏ ਹਨ । ਜਸਲੀਨ ਦੇ ਪ੍ਰਸ਼ੰਸਕ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ । ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ‘ਵਿਆਹ ਹੋ ਗਿਆ’ ।

ਇੱਕ ਨੇ ਲਿਖਿਆ ਹੈ ‘ਵਿਆਹ ਕਦੋਂ ਹੋਇਆ ਤੁਹਾਡਾ’ । ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ‘ਇਹ ਤਸਵੀਰ ਫ਼ਿਲਮ ‘ਵੋ ਮੇਰੀ ਸਟੂਡੈਂਟ ਹੈ’ ਦੀ ਸ਼ੂਟਿੰਗ ਦੀ ਹੈ’ । ਖ਼ਬਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਫ਼ਿਲਮ ਦੀ ਸ਼ੂਟਿੰਗ ਦੀਆਂ ਹਨ ।

You may also like