ਕੀ ਮਾਂ ਬਨਣ ਵਾਲੀ ਹੈ ਮੌਨੀ ਰਾਏ ? ਫੈਮਿਲੀ ਪਲੈਨਿੰਗ ਨੂੰ ਲੈ ਕੇ ਅਦਾਕਾਰਾ ਨੇ ਆਖੀ ਇਹ ਗੱਲ

written by Pushp Raj | September 15, 2022

Mouni Roy going to be a MOM: ਬਾਲੀਵੁੱਡ ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫ਼ਿਲਮ ਬ੍ਰਹਮਾਸਤਰ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫ਼ਿਲਮ ਵਿੱਚ ਅਦਾਕਾਰਾ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਮੌਨੀ ਰਾਏ ਨੇ ਆਪਣੀ ਫੈਮਿਲੀ ਪਲੈਨਿੰਗ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਮੌਨੀ ਰਾਏ ਵੀ ਮਾਂ ਬਨਣ ਵਾਲੀ ਹੈ।

Image Source : Instagram

ਟੀਵੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੌਨੀ ਰਾਏ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦੋਹਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਫ਼ਿਲਮ 'ਬ੍ਰਹਮਾਸਤਰ' 'ਚ ਜਨੂੰਨ ਦਾ ਕਿਰਦਾਰ ਨਿਭਾ ਕੇ ਮੌਨੀ ਰਾਏ ਨੇ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਲਈ ਹੈ। ਹਾਲ ਹੀ ਵਿੱਚ ਮੌਨੀ ਨੇ ਮੀਡੀਆ ਦੇ ਅੱਗੇ ਆਪਣੀ ਨਿੱਜੀ ਜ਼ਿੰਦਗੀ ਤੇ ਫੈਮਿਲੀ ਪਲੈਨਿੰਗ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਦੱਸ ਦਈਏ ਕਿ ਅਦਾਕਾਰਾ ਨੇ ਇਸੇ ਸਾਲ ਜਨਵਰੀ ਵਿੱਚ ਦੁਬਈ ਦੇ ਮਸ਼ਹੂਰ ਕਾਰੋਬਾਰੀ ਸੂਰਜ ਨੰਬਿਆਰ ਨਾਲ ਵਿਆਹ ਕੀਤਾ ਹੈ। ਉਦੋਂ ਤੋਂ ਫੈਨਜ਼ ਉਸ ਨੂੰ ਪੁੱਛ ਰਹੇ ਹਨ ਕਿ ਕੀ ਉਹ ਦੋ ਤੋਂ ਤਿੰਨ ਕਦੋਂ ਹੋਵੇਗੀ? ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਮੌਨੀ ਰਾਏ ਨੇ ਵੀ ਫੈਨਜ਼ ਦੇ ਇਸ ਸਵਾਲ ਦਾ ਜਵਾਬ ਦਿੱਤਾ ਹੈ।

Image Source : Instagram

ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਮੌਨੀ ਰਾਏ ਨੇ ਦੱਸਿਆ ਫ਼ਿਲਮ 'ਬ੍ਰਹਮਾਸਤਰ' ਤੋਂ ਬਾਅਦ ਮੌਨੀ ਰਾਏ ਜਲਦ ਹੀ ਮਾਂ ਬਨਣ ਦੀ ਪਲੈਨਿੰਗ ਕਰ ਰਹੀ ਹੈ। ਇੱਕ ਇੰਟਰਵਿਊ ਦੌਰਾਨ ਮੌਨੀ ਰਾਏ ਨੇ ਕਿਹਾ ਕਿ ਫਿਲਹਾਲ ਨਾਂ ਤਾਂ ਉਨ੍ਹਾਂ ਦਾ ਪਰਿਵਾਰ ਅਤੇ ਨਾਂ ਹੀ ਉਨ੍ਹਾਂ ਦੇ ਰਿਸ਼ਤੇਦਾਰ, ਉਸ ਉੱਤੇ ਮਾਂ ਬਨਣ ਲਈ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਉਸ ਦੇ ਪਰਿਵਾਰ ਵਿੱਚ ਹਰ ਕੋਈ ਖੁਸ਼ ਹੈ ਕਿ ਉਸ ਦਾ ਕਰੀਅਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਬਾਰੇ ਗੱਲ ਕਰਦਿਆਂ ਮੌਨੀ ਨੇ ਕਿਹਾ, ਸਾਰੇ ਬਹੁਤ ਸਹਿਯੋਗੀ ਹਨ ਅਤੇ ਜਿੱਥੋਂ ਤੱਕ ਮਾਂ ਬਂਨਣ ਦੀ ਗੱਲ ਹੈ, ਉਸ ਦੇ ਵਿਆਹ ਨੂੰ ਸਿਰਫ 8 ਮਹੀਨੇ ਹੋਏ ਹਨ। ਉਸ ਨੇ ਕਿਹਾ ਕਿ ਜਿੱਥੋਂ ਤੱਕ ਉਸ ਦੇ ਦਿਮਾਗ ਵਿੱਚ ਚੱਲ ਰਹੀਆਂ ਗੱਲਾਂ ਦਾ ਸਵਾਲ ਹੈ, ਤਾਂ ਮਾਂ ਬਨਣਾ ਉਸ ਦੀਆਂ ਤਰਜੀਹਾਂ ਦੇ ਆਖ਼ਰੀ ਨੰਬਰ 'ਤੇ ਹੈ, ਪਰ ਅਜਿਹਾ ਨਹੀਂ ਹੈ ਕਿ ਉਹ ਮਾਂ ਨਹੀਂ ਬਨਣਾ ਚਾਹੁੰਦੀ। ਉਹ ਮਾਂ ਬਨਣਾ ਚਾਹੁੰਦੀ ਹੈ ਅਤੇ ਇਹ ਸੁੱਖ ਲੈਣਾ ਚਾਹੁੰਦੀ ਹੈ।

Image Source : Instagram

ਹੋਰ ਪੜ੍ਹੋ: ਉਰਮਿਲਾ ਮਾਤੋੜਕਰ ਨੇ ਮਾਂ ਬਨਣ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ, ਦੱਸੀ ਵਾਇਰਲ ਹੋਈ ਤਸਵੀਰਾਂ ਦੀ ਸੱਚਾਈ

ਮੌਨੀ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਬ੍ਰਹਮਾਸਤਰ' ਬਾਕਸ ਆਫਿਸ 'ਤੇ ਬਲਾਕਬਸਟਰ ਸਾਬਿਤ ਹੋਈ ਹੈ। ਅਯਾਨ ਮੁਖਰਜੀ ਦੀ ਇਹ ਫ਼ਿਲਮ ਮੌਨੀ ਰਾਏ ਲਈ ਲੱਕੀ ਚਾਰਮ ਸਾਬਿਤ ਹੋ ਸਕਦੀ ਹੈ। ਇਸ ਫ਼ਿਲਮ 'ਚ ਮੌਨੀ ਰਾਏ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ, ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ ਅਤੇ ਨਾਗਾਅਰਜੁਨ ਵਰਗੇ ਦਿੱਗਜ਼ ਕਲਾਕਾਰਾਂ ਨਾਲ ਕੰਮ ਕੀਤਾ ਹੈ।

You may also like