ਕੀ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਦਾ ਹੋਣ ਜਾ ਰਿਹਾ ਹੈ ਵਿਆਹ? ਮਹਿੰਦੀ ਲਗਵਾਉਂਦੀ ਹੋਈ ਦੀ ਤਸਵੀਰ ਹੋਈ ਵਾਇਰਲ

written by Lajwinder kaur | August 11, 2022

Sara Tendulkar getting married? : ਸਾਬਕਾ ਕ੍ਰਿਕੇਟ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਆਪਣੀਆਂ ਤਸਵੀਰਾਂ ਕਰਕੇ ਚਰਚਾ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਸਾਰਾ ਦੀ ਮਹਿੰਦੀ ਲਗਵਾਉਂਦੀ ਹੋਈ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਤੇ ਸਾਰਾ ਦੇ ਵਿਆਹ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਹੈਰਾਨ ਹੋ ਗਏ ਨੇ। ਪਰ ਤੁਹਾਨੂੰ ਦੱਸ ਦਈਏ ਸਾਰਾ ਦਾ ਵਿਆਹ ਨਹੀਂ ਹੋ ਰਿਹਾ ਹੈ, ਇਹ ਤਸਵੀਰ ਉਨ੍ਹਾਂ ਦੇ ਕਿਸੇ ਖ਼ਾਸ ਰਿਸ਼ਤੇਦਾਰ ਦੇ ਵਿਆਹ ਦੀ ਹੈ।

inside image of sara Image Source: Twitter

ਹੋਰ ਪੜ੍ਹੋ : ਰੱਖੜੀ ਮੌਕੇ ‘ਤੇ ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਆਪਣੀ ਧੀ ਦੀ ਕਿਊਟ ਤਸਵੀਰ, ਮਾਲਤੀ ‘ਦੇਸੀ ਗਰਲ’ ਵਾਲੀ ਟੀ-ਸ਼ਰਟ ‘ਚ ਆਈ ਨਜ਼ਰ

ਹਾਲ ਹੀ 'ਚ ਸਚਿਨ ਅਤੇ ਸਾਰਾ ਆਪਣੇ ਰਿਸ਼ਤੇਦਾਰ ਦੇ ਵਿਆਹ 'ਚ ਨਜ਼ਰ ਆਏ। ਇਸ ਦੌਰਾਨ ਦੋਵਾਂ ਦਾ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਸਚਿਨ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਪਰਿਵਾਰ ਦੇ ਕਿਸੇ ਵਿਅਕਤੀ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਪਹੁੰਚੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸਚਿਨ ਲਾਲ ਰੰਗ ਦੀ ਪਗੜੀ ਦੇ ਨਾਲ ਨਜ਼ਰ ਆ ਰਹੇ ਹਨ।

Sachin Tendulkar's daughter Sara Tendulkar getting married Details Inside  image source Instagram

ਸਚਿਨ ਨੇ ਜਿਸ ਵੀਡੀਓ ਨੂੰ ਪੋਸਟ ਕੀਤਾ ਹੈ, ਉਸ 'ਚ ਬੈਕਗ੍ਰਾਊਂਡ 'ਚ ਇੱਕ ਮਰਾਠੀ ਗੀਤ ਚੱਲ ਰਿਹਾ ਹੈ। ਉਹ ਵੱਡੇ ਭਰਾ ਨਿਤਿਨ ਤੇਂਦੁਲਕਰ ਦੀ ਬੇਟੀ ਕਰਿਸ਼ਮਾ ਦੇ ਵਿਆਹ 'ਚ ਸ਼ਾਮਿਲ ਹੋਣ ਗਏ ਸਨ। ਤੇਂਦੁਲਕਰ ਨੇ ਕਿਹਾ, ''ਮੈਂ ਵੱਡੇ ਭਰਾ ਨਿਤਿਨ ਤੇਂਦੁਲਕਰ ਦੀ ਬੇਟੀ ਕਰਿਸ਼ਮਾ ਦੇ ਵਿਆਹ 'ਚ ਸ਼ਾਮਿਲ ਹੋਣ ਆਇਆ ਹਾਂ’।

sachin tendulkar image source Instagram

ਮੀਡੀਆ ਰਿਪੋਰਟਸ ਮੁਤਾਬਿਕ ਕ੍ਰਿਕੇਟ ਦੇ ਮਾਸਟਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਜਲਦ ਹੀ ਬਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਸਫ਼ਰ ਸ਼ੁਰੂ ਕਰ ਸਕਦੀ ਹੈ। ਸਾਰਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਵੀ ਹੈ।

 

 

View this post on Instagram

 

A post shared by Sachin Tendulkar (@sachintendulkar)

You may also like