ਰੱਖੜੀ ਮੌਕੇ ‘ਤੇ ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਆਪਣੀ ਧੀ ਦੀ ਕਿਊਟ ਤਸਵੀਰ, ਮਾਲਤੀ ‘ਦੇਸੀ ਗਰਲ’ ਵਾਲੀ ਟੀ-ਸ਼ਰਟ ‘ਚ ਆਈ ਨਜ਼ਰ

written by Lajwinder kaur | August 11, 2022

Malti Marie Jonas Chopra wears a 'desi girl' t-shirt: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਦੇ ਰਾਹੀਂ ਉਹ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਰੱਖੜੀ ਦੇ ਮੌਕੇ ਉੱਤੇ ਅਦਾਕਾਰਾ ਨੇ ਆਪਣੀ ਧੀ ਦੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਮਾਲਤੀ ਦੀ ਕਿਊਟਨੈੱਸ ਦੇਖਣ ਨੂੰ ਮਿਲ ਰਹੀ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਵਿਦੇਸ਼ ‘ਚ ਪਰਿਵਾਰ ਦੇ ਨਾਲ ਲੈ ਰਹੀ ਛੁੱਟੀਆਂ ਦਾ ਅਨੰਦ, ਪਤਨੀ ਗਿੰਨੀ ਦੇ ਨਾਲ ਸਮੁੰਦਰ ਦੇ ਕੰਢੇ ਦਾ ਵੀਡੀਓ ਕੀਤਾ ਸਾਂਝਾ

Priyanka Chopra shares glimpse of her daughter Malti Marie Chopra Jonas'; calls her ‘desi girl 2.0’ Image Source: Instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਮਾਲਤੀ ਮੈਰੀ ਜੋਨਸ ਦੀ ਛੋਟੀ ਜਿਹੀ ਝਲਕ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਮਾਲਤੀ ਨੇ 'ਦੇਸੀ ਗਰਲ' ਪ੍ਰਿੰਟ ਕੀਤੀ ਹੋਈ ਟੀ-ਸ਼ਰਟ ਪਾਈ ਹੋਈ ਹੈ। ਇਸ ਤਸਵੀਰ ‘ਚ ਮਾਲਤੀ ਦੇ ਚਿਹਰਾ ਨਹੀਂ ਦਿਖਾਇਆ। ਪਰ ਇਸ ਤਸਵੀਰ ‘ਚ ਮਾਲਤੀ ਦੇ ਛੋਟੇ-ਛੋਟੇ ਹੱਥ ਅਤੇ ਲੱਤਾਂ ਦੀ ਝਲਕ ਦਿਖਾਈ ਦੇ ਰਹੀ ਹੈ। ਇਸ ਤਸਵੀਰ ਪ੍ਰਿਯੰਕਾ ਚੋਪੜਾ ਨੇ ਹੈਸ਼ਟੈਗ 'ਦੇਸੀ ਗਰਲ' ਦੀ ਵਰਤੋਂ ਕੀਤੀ ਹੈ।

malti

ਹਾਲ ਹੀ ਵਿੱਚ, ਪ੍ਰਿਯੰਕਾ ਚੋਪੜਾ ਨੇ ਆਪਣੇ ਲਾਸ ਏਂਜਲਸ ਸਥਿਤ ਘਰ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਲੁਤਫ ਲੈਂਦੇ ਹੋਇਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

Priyanka Chopra shares glimpse of her daughter Malti Marie Chopra Jonas'; calls her ‘desi girl 2.0’ Image Source: Instagram

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਇਨ੍ਹੀਂ ਦਿਨੀਂ ਆਪਣੇ ਮਾਤਾ-ਪਿਤਾ ਬਣਨ ਵਾਲੇ ਸਮੇਂ ਦਾ ਆਨੰਦ ਮਾਣ ਰਹੇ ਹਨ। ਇਸ ਜੋੜੇ ਨੇ ਇਸ ਸਾਲ ਜਨਵਰੀ ਵਿੱਚ ਸਰੋਗੇਸੀ ਰਾਹੀਂ ਧੀ ਮਾਲਤੀ ਮੈਰੀ ਚੋਪੜਾ ਜੋਨਾਸ ਦਾ ਆਪਣੇ ਪਹਿਲੇ ਬੱਚੇ ਵਜੋਂ ਸਵਾਗਤ ਕੀਤਾ। ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਦੋਂ ਮਾਲਤੀ ਦਾ ਚਿਹਰਾ ਅਦਾਕਾਰਾ ਦਿਖਾਵੇਗੀ।

 

You may also like