ਕਪਿਲ ਸ਼ਰਮਾ ਵਿਦੇਸ਼ ‘ਚ ਪਰਿਵਾਰ ਦੇ ਨਾਲ ਲੈ ਰਹੀ ਛੁੱਟੀਆਂ ਦਾ ਅਨੰਦ, ਪਤਨੀ ਗਿੰਨੀ ਦੇ ਨਾਲ ਸਮੁੰਦਰ ਦੇ ਕੰਢੇ ਦਾ ਵੀਡੀਓ ਕੀਤਾ ਸਾਂਝਾ

written by Lajwinder kaur | August 11, 2022

Kapil Sharma And wife Ginni Chatrath Enjoy their vacation: ਇਨ੍ਹੀਂ ਦਿਨੀਂ ਪ੍ਰਸ਼ੰਸਕ ਕਪਿਲ ਸ਼ਰਮਾ ਦੇ ਸ਼ੋਅ ਨੂੰ ਬਹੁਤ ਮਿਸ ਕਰ ਰਹੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਪਿਲ ਆਪਣੇ ਪਰਿਵਾਰ ਨਾਲ ਵਿਦੇਸ਼ ‘ਚ ਛੁੱਟੀਆਂ ਮਨਾ ਰਹੇ ਹਨ। ਹਾਲ ਹੀ 'ਚ ਕਾਮੇਡੀਅਨ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨਾਲ ਗਿੰਨੀ ਚਤਰਥ ਵੀ ਨਜ਼ਰ ਆ ਰਹੀ ਹੈ। ਦੋਵਾਂ ਦਾ ਕਿਊਟ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਤੋਂ ਬਾਅਦ ਇੱਕ ਹੋਰ ਅਦਾਕਾਰਾ ਹੋਈ ਹਾਦਸੇ ਦਾ ਸ਼ਿਕਾਰ, ਐਕਸ਼ਨ ਕਰਦੇ ਹੋਏ ਤੱਬੂ ਦੀ ਅੱਖ 'ਚ ਲੱਗੀ ਸੱਟ

ਹਾਲ ਹੀ 'ਚ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਵੀਡੀਓ 'ਚ ਕਪਿਲ ਅਤੇ ਗਿੰਨੀ ਇਲੈਕਟ੍ਰਿਕ ਸਟੈਂਡਿੰਗ ਸਕੂਟਰ ਚਲਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਸੂਰਜ ਡੁੱਬਣ ਦਾ ਨਜ਼ਾਰਾ ਲੈ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਕੈਪਸ਼ਨ ਲਿਖਿਆ- ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਿੰਨੀ ਨੇ ਜਿੱਤ ਹਾਸਲ ਕੀਤੀ ਹੈ...ਮੇਰਾ ਸਾਥੀ'।

kapil sharma

ਤੁਹਾਨੂੰ ਦੱਸ ਦੇਈਏ ਕਿ ਗਿੰਨੀ ਚਤਰਥ ਅਤੇ ਕਪਿਲ ਸ਼ਰਮਾ ਕਾਲਜ ਵਿੱਚ ਦੋਸਤ ਸਨ। ਉੱਥੇ ਹੀ ਦੋਵੇਂ ਪਹਿਲੀ ਵਾਰ ਮਿਲੇ ਸਨ। ਹੌਲੀ-ਹੌਲੀ ਦੋਹਾਂ 'ਚ ਦੋਸਤੀ ਹੋ ਗਈ, ਜੋ ਬਾਅਦ 'ਚ ਪਿਆਰ 'ਚ ਬਦਲ ਗਈ। ਕਪਿਲ ਨੇ ਖੁਦ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਦੋਂ ਉਹ ਗਿੰਨੀ ਨੂੰ ਮਿਲੇ ਸਨ ਤਾਂ ਉਨ੍ਹਾਂ ਕੋਲ ਇੱਕ ਸਕੂਟਰ ਸੀ। ਕਪਿਲ ਅਤੇ ਗਿੰਨੀ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ। ਅੱਜ ਦੋਵੇਂ ਦੋ ਬੱਚਿਆਂ ਦੇ ਮਾਪੇ ਬਣ ਚੁੱਕੇ ਹਨ।

kapil sharma shared first photo shoot of his son

 

View this post on Instagram

 

A post shared by Kapil Sharma (@kapilsharma)

You may also like