ਸ਼ਿਲਪਾ ਸ਼ੈੱਟੀ ਤੋਂ ਬਾਅਦ ਇੱਕ ਹੋਰ ਅਦਾਕਾਰਾ ਹੋਈ ਹਾਦਸੇ ਦਾ ਸ਼ਿਕਾਰ, ਐਕਸ਼ਨ ਕਰਦੇ ਹੋਏ ਤੱਬੂ ਦੀ ਅੱਖ 'ਚ ਲੱਗੀ ਸੱਟ

written by Lajwinder kaur | August 10, 2022

Actress Tabu sustains injury on sets of Bholaa in Hyderabad: ਬਾਲੀਵੁੱਡ ਇੰਡਸਟਰੀ ਦੀਆਂ 2 ਅਭਿਨੇਤਰੀਆਂ ਲਈ ਅੱਜ ਦਾ ਦਿਨ ਖਾਸ ਨਹੀਂ ਸੀ ਅਤੇ ਉਹ ਹਨ ਤੱਬੂ ਅਤੇ ਸ਼ਿਲਪਾ ਸ਼ੈਟੀ ਕੁੰਦਰਾ। ਸ਼ੂਟਿੰਗ ਦੌਰਾਨ ਦੋਵੇਂ ਅਭਿਨੇਤਰੀਆਂ ਜ਼ਖਮੀ ਹੋ ਗਈਆਂ।

ਹਾਲਾਂਕਿ ਦੋਵੇਂ ਵੱਖ-ਵੱਖ ਫਿਲਮਾਂ ਦੀ ਸ਼ੂਟਿੰਗ ਕਰ ਰਹੇ ਸਨ। ਫਿਲਮ ਭੋਲਾ ਦੇ ਸੈੱਟ 'ਤੇ ਐਕਸ਼ਨ ਸੀਨ ਕਰਦੇ ਸਮੇਂ ਤੱਬੂ ਦੀ ਅੱਖ 'ਤੇ ਸੱਟ ਲੱਗ ਗਈ ਸੀ। ਇਸ ਦੇ ਨਾਲ ਹੀ ਐਕਸ਼ਨ ਸੀਨ ਕਰਦੇ ਸਮੇਂ ਸ਼ਿਲਪਾ ਦੀ ਲੱਤ 'ਚ ਸੱਟ ਲੱਗ ਗਈ। ਸ਼ਿਲਪਾ ਨੇ ਹਸਪਤਾਲ ਤੋਂ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਗੱਲ ਕਰੀਏ ਤਾਂ ਉਹ ਅਜੇ ਦੇਵਗਨ ਦੀ ਫਿਲਮ ਭੋਲਾ ਦੀ ਸ਼ੂਟਿੰਗ ਕਰ ਰਹੀ ਹੈ।

ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਟੁੱਟੀ ਸ਼ਿਲਪਾ ਸ਼ੈੱਟੀ ਦੀ ਲੱਤ, ਪ੍ਰਸ਼ੰਸਕ ਜਲਦੀ ਠੀਕ ਹੋਣ ਲਈ ਕਰ ਰਹੇ ਨੇ ਦੁਆਵਾਂ

shila and tapu image source Instagram

ਹੈਦਰਾਬਾਦ 'ਚ ਚੱਲ ਰਹੀ ਫਿਲਮ ਦੀ ਸ਼ੂਟਿੰਗ ਦੌਰਾਨ ਤੱਬੂ ਨੂੰ ਸੱਟ ਲੱਗ ਗਈ ਹੈ। ਦਰਅਸਲ, ਤੱਬੂ ਨਾਲ ਇਹ ਸਭ ਇੱਕ ਸਟੰਟ ਦੌਰਾਨ ਹੋਇਆ। ਉਸ ਸਮੇਂ ਅਜੇ ਦੇਵਗਨ ਵੀ ਉਸ ਦੇ ਨਾਲ ਸੀ। ਰਿਪੋਰਟ ਦੇ ਅਨੁਸਾਰ, ਦ੍ਰਿਸ਼ ਅਜਿਹਾ ਸੀ ਕਿ ਅਜੇ ਸੰਘਣੇ ਜੰਗਲ ਵਿੱਚ ਟਰੱਕ ਚਲਾ ਰਿਹਾ ਸੀ ਅਤੇ ਮੋਟਰਸਾਈਕਲ ਸਵਾਰ ਗੁੰਡੇ ਉਸਦੇ ਪਿੱਛੇ ਸਨ। ਇਸ ਦੌਰਾਨ ਇਕ ਬਾਈਕ ਟਰੱਕ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਸ਼ੀਸ਼ਾ ਸਿੱਧਾ ਤੱਬੂ ਦੀ ਸੱਜੀ ਅੱਖ 'ਤੇ ਲੱਗਾ ਅਤੇ ਉੱਥੇ ਹੀ ਅਦਾਕਾਰਾ ਚਿਹਰੇ 'ਤੇ ਕਈ ਕੱਟ ਲੱਗ ਗਏ। ਸੈੱਟ 'ਤੇ ਮੈਡੀਕਲ ਸਹੂਲਤ ਸੀ ਜਿਸ ਤੋਂ ਬਾਅਦ ਤੱਬੂ ਨੂੰ ਤੁਰੰਤ ਫਰਸਟ ਏਡ ਦੇ ਦਿੱਤੀ ਗਈ।

tabu and shilpa image source Instagram

 

ਬਾਲੀਵੁੱਡ ਐਕਟਰ ਅਜੇ ਨੇ ਇਸ ਦੌਰਾਨ ਬ੍ਰੇਕ ਲਿਆ ਅਤੇ ਤੱਬੂ ਨੂੰ ਆਰਾਮ ਕਰਨ ਲਈ ਕਿਹਾ। ਅਦਾਕਾਰਾ ਦੀ ਹਾਲਤ ਠੀਕ ਹੈ ਅਤੇ ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਵੈਸੇ ਵੀ ਅਜੈ ਇੱਕ ਐਕਟਰ ਅਤੇ ਡਾਇਰੈਕਟਰ ਦੇ ਤੌਰ 'ਤੇ ਸੈੱਟ 'ਤੇ ਪੂਰਾ ਧਿਆਨ ਰੱਖਦੇ ਹਨ।

actress tabu image source Instagram

You may also like