ਈਸ਼ਾਨ ਖੱਟਰ ਨੇ ਸਮੁੰਦਰ ਦੇ ਕਿਨਾਰੇ ਖਰੀਦੀਆ ਆਪਣਾ ਪਹਿਲਾ ਘਰ, ਫੈਨਜ਼ ਨਾਲ ਸ਼ੇਅਰ ਕੀਤੀ ਝਲਕ

written by Pushp Raj | August 28, 2022

Ishaan Khatter New Home: ਬਾਲੀਵੁੱਡ ਅਦਾਕਾਰ ਤੇ ਅਭਿਨੇਤਾ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਆਪਣੀ ਫ਼ਿਲਮਾਂ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਈਸ਼ਾਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਹਨ, ਇਸ ਦਾ ਕਾਰਨ ਹੈ ਈਸ਼ਾਨ ਦਾ ਨਵਾਂ ਘਰ, ਜੋ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਖਰੀਦੀਆ ਹੈ। ਈਸ਼ਾਨ ਨੇ ਫੈਨਜ਼ ਨਾਲ ਵੀ ਆਪਣੇ ਘਰ ਦੀ ਝਲਕ ਸ਼ੇਅਰ ਕੀਤੀ ਹੈ।

image From intsagram

ਮਾਯਾਨਗਰੀ ਵਜੋਂ ਮਸ਼ਹੂਰ ਮੁੰਬਈ ਵਿਖੇ ਹਰ ਕੋਈ ਸਮੁੰਦਰ ਕਿਨਾਰੇ ਘਰ ਖਰੀਦਣ ਦਾ ਸੁਫਨਾ ਵੇਖਦਾ ਹੈ। ਕਈ ਬਾਲੀਵੁੱਡ ਸੈਲੇਬਸ ਨੇ ਵੀ ਸਮੁੰਦਰ ਦੇ ਕਿਨਾਰੇ ਆਪਣੇ ਘਰ ਬਣਾਏ ਹਨ। ਇਸ ਲਿਸਟ ਵਿੱਚ ਹੁਣ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਦਾ ਨਾਂਅ ਵੀ ਜੁੜ ਗਿਆ ਹੈ। ਹਾਲ ਹੀ ਵਿੱਚ ਈਸ਼ਾਨ ਖੱਟਰ ਨੇ ਆਪਣਾ ਪਹਿਲਾ ਘਰ ਖਰੀਦੀਆ ਹੈ।

ਈਸ਼ਾਨ ਨੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਨਵਾਂ ਘਰ ਖ਼ਰੀਦਣ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਅਦਾਕਾਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਫੈਨਜ਼ ਨੂੰ ਘਰ ਦੀ ਝਲਕ ਵੀ ਵਿਖਾਈ ਹੈ।

ਈਸ਼ਾਨ ਖੱਟਰ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਘਰ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਰਾਹੀਂ ਉਨ੍ਹਾਂ ਨੇ ਇਸ ਖੂਬਸੂਰਤ ਘਰ ਦੀ ਝਲਕ ਦਿਖਾਈ ਹੈ। ਉਸ ਦਾ ਇਹ ਘਰ ਬਹੁਤ ਆਲੀਸ਼ਾਨ ਹੈ ਅਤੇ ਇਸ ਦੀ ਖਿੜਕੀ ਤੋਂ ਸਮੁੰਦਰ ਦਾ ਸੋਹਣਾ ਨਜ਼ਾਰਾ ਦਿਖਾਈ ਦਿੰਦਾ ਹੈ।

image From intsagram

ਇਸ ਦੇ ਨਾਲ ਹੀ ਈਸ਼ਾਨ ਨੇ ਘਰ ਨੂੰ ਲੈ ਕੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਸ ਲਈ ਇੱਕ ਘਰ ਦੀ ਕੀ ਅਹਿਮੀਅਤ ਹੈ। ਇਸ਼ਾਨ ਨੇ ਆਪਣੇ ਕੈਪਸ਼ਨ ਵਿੱਚ ਲਿਖਿਆ, "A home has always been a personal space for me but setting up my own first apartment with the help of @westelm_india was such an enjoyable process and result that I’m happy to invite you all to sneak a peak! 🤫🦅A milestone in my life! Sharing with gratitude and love 🤍"

ਇਸ ਘਰ ਵਿੱਚ ਈਸ਼ਾਨ ਨੇ ਸਟੋਰੇਜ਼ ਅਤੇ ਹਰਿਆਲੀ ਦਾ ਖ਼ਾਸ ਖਿਆਲ ਰੱਖਿਆ ਹੈ। ਇਸ ਵਿੱਚ ਉਸ ਨੇ ਕੁਦਰਤੀ ਚੀਜ਼ਾਂ ਦੇ ਨਾਲ-ਨਾਲ ਇਸ ਘਰ ਨੂੰ ਆਰਾਮਦਾਇਕ ਬਣਾਏ ਰੱਖਣ ਬਾਰੇ ਵੀ ਪੂਰਾ ਧਿਆਨ ਦਿੱਤਾ ਗਿਆ ਹੈ।

ਈਸ਼ਾਨ ਖੱਟਰ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਨੂੰ ਇਸ ਨਵੇਂ ਘਰ ਲਈ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਆਪਣੇ ਇਸ ਅਪਾਰਟਮੈਂਟ ਵਿੱਚ ਖੂਬਸੂਰਤ ਖੁਸ਼ੀਆਂ ਭਰੀਆਂ ਯਾਦਾਂ ਬਣਾਓ।" ਇੱਕ ਹੋਰ ਨੇ ਲਿਖਿਆ, "ਘਰ ਇੱਕ ਅਜਿਹੀ ਥਾਂ ਹੈ, ਜੋ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੀ ਹੈ।"

image From intsagram

ਹੋਰ ਪੜ੍ਹੋ: ਆਯੁਸ਼ਮਾਨ ਖੁਰਾਨਾ ਨੂੰ ਵੇਖ ਕ੍ਰੇਜੀ ਹੋਏ ਫੈਨਜ਼, ਆਯੁਸ਼ਮਾਨ ਨੇ ਫੈਨਜ਼ ਨੂੰ ਦਿੱਤਾ ਦਿਲਚਸਪ ਜਵਾਬ, ਵੇਖੋ ਵੀਡੀਓ

ਆਮ ਲੋਕਾਂ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਨੇ ਵੀ ਈਸ਼ਾਨ ਖੱਟਰ ਨੂੰ ਵਧਾਈ ਦਿੱਤੀ। ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਲਿਖਿਆ, "ਮੇਰੇ ਬੱਚੇ ਨੂੰ ਬਹੁਤ-ਬਹੁਤ ਵਧਾਈਆਂ।"ਹਾਲਾਂਕਿ ਇਸ ਸ਼ੇਅਰ ਕੀਤੇ ਵੀਡੀਓ 'ਚ ਈਸ਼ਾਨ ਖੱਟਰ ਆਪਣੇ ਨਵੇਂ ਘਰ ਦਾ ਨਜ਼ਾਰਾ ਦਿਖਾਉਂਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੇ ਹਨ।

 

View this post on Instagram

 

A post shared by Ishaan (@ishaankhatter)

You may also like