ਬਹੁਤ ਜਲਦ ਆਏਗੀ ਜਾਨੀ, ਬੀ ਪ੍ਰਾਕ, ਜੱਸੀ ਗਿੱਲ 'ਤੇ ਬਾਦਸ਼ਾਹ ਦੀ ਜੁਗਲਬੰਦੀ !!

Written by  Pradeep Singh   |  October 04th 2017 10:36 AM  |  Updated: October 04th 2017 10:36 AM

ਬਹੁਤ ਜਲਦ ਆਏਗੀ ਜਾਨੀ, ਬੀ ਪ੍ਰਾਕ, ਜੱਸੀ ਗਿੱਲ 'ਤੇ ਬਾਦਸ਼ਾਹ ਦੀ ਜੁਗਲਬੰਦੀ !!

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਗੀਤ ਤਿਆਰ ਹੋ ਰਿਹਾ ਹੈਂ 'ਤੇ ਇਹ ਟਰੈਕ ਤਿਆਰ ਕਰ ਰਹੀ ਅੱਜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਹਿੱਟ ਜੋਡੀ ਜਾਣੀ ਤੇ ਬੀ ਪ੍ਰਾਕ ਦੀ | ਹੁਣ ਇਸ ਹਿੱਟ ਟੀਮ ਦੇ ਨਾਲ ਦੋ ਨਾਮ ਹੋਰ ਜੁੜ ਗਏ ਹਨ ਅਤੇ ਉਹ ਨਾਮ ਨੇ ਜੱਸੀ ਗਿੱਲ 'ਤੇ ਬਾਦਸ਼ਾਹ ਦੇ |

ਜੀ ਹਾਂ, ਜਾਨੀ ਦਾ ਲਿਖਿਆ ਗੀਤ, ਬੀ ਪ੍ਰਾਕ ਦਾ ਮਿਊਜ਼ਿਕ, ਜੱਸੀ ਗਿੱਲ ਦੀ ਗਾਇਕੀ 'ਤੇ ਬਾਦਸ਼ਾਹ ਦਾ ਰੈਪ, ਇਹ ਸਭ ਬਹੁਤ ਜਲਦ ਇੱਕ ਜੁਗਲਬੰਦੀ ਦੇ ਰੂਪ ਵਿਚ ਦਰਸ਼ਕਾਂ ਦੇ ਸਾਹਮਣੇ ਆਵੇਗਾ | ਭਾਵੇਂ ਅਜੇ ਇਸ ਗਾਣੇ ਦੇ ਟਾਈਟਲ ਦੀ ਵੀ ਘੋਸ਼ਣਾ ਅਜੇ ਨਹੀਂ ਹੋਈ ਹੈਂ ਪਰ ਫਿਰ ਵੀ ਲੋਕਾਂ 'ਚ ਇਸ ਗਾਣੇ ਬਾਰੇ ਦਿਲਚਸਪੀ ਦੇਖਦੇ ਬਣ ਰਹੀ ਹੈ | ਹੁਣ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦਾ ਕੀ ਹਾਲ ਹੋਵੇਗਾ ਇਸਦਾ ਅੰਦਾਜ਼ਾ ਤੁਸੀਂ ਲਗਾ ਹੀ ਸਕਦੇ ਹੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network