1100 ਕਿਲੋਮੀਟਰ ਸਾਈਕਲ ਚਲਾ ਕੇ ਸਲਮਾਨ ਖ਼ਾਨ ਨੂੰ ਮਿਲਣ ਪੁਜਾ ਫੈਨ, ਭਾਈਜਾਨ ਨੇ ਲਗਾਇਆ ਗਲੇ

written by Pushp Raj | January 03, 2023 12:57pm

Jabalpur man meet Salman Khan: ਅਕਸਰ ਹੀ ਫੈਨਜ਼ ਆਪਣੇ ਪਸੰਦੀਦਾ ਸੈਲੀਬ੍ਰਿਟੀ ਨੂੰ ਮਿਲਣ ਦਾ ਕੋਈ ਵੀ ਮੌਕਾ ਨਹੀਂ ਗੁਆਉਣਾ ਚਾਹੁੰਦੇ। ਫੈਨਜ਼ ਅਕਸਰ ਆਪਣੇ ਫੇਵਰੇਟ ਸਟਾਰ ਲਈ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਹੋਣ ਤੋਂ ਲੈ ਕੇ ਉਨ੍ਹਾਂ ਦੀ ਇੱਕ ਝਲਕ ਪਾਉਣ ਤੱਕ ਦਾ ਕ੍ਰੇਜ਼ ਅਸੀਂ ਕਈ ਵਾਰ ਦੇਖਿਆ ਹੈ ਪਰ ਇਸ ਵਾਰ ਕੁਝ ਵੱਖਰਾ ਹੀ ਹੋਇਆ ਹੈ।

image Source : Instagram

ਦੁਨੀਆ ਭਰ ਵਿੱਚ ਸਲਮਾਨ ਖ਼ਾਨ ਦੇ ਲੱਖਾਂ ਫੈਨਜ਼ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਦੇ ਇੱਕ ਫੈਨ ਨੇ ਕੁਝ ਅਜਿਹਾ ਕੀਤਾ ਸਲਮਾਨ ਖ਼ਾਨ ਵੀ ਹੈਰਾਨ ਰਹਿ ਗਏ। ਸਲਮਾਨ ਖ਼ਾਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੇ ਫੈਨਜ਼ ਦੀ ਇੰਨੀ ਭੀੜ ਸੀ ਕਿ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਨ੍ਹਾਂ ਫੈਨਜ਼ ਨੂੰ ਸ਼ਾਇਦ ਹੀ ਸਲਮਾਨ ਦੀ ਝਲਕ ਮਿਲ ਸਕੇ ਪਰ ਦੂਜੇ ਪਾਸੇ ਅਜਿਹਾ ਫੈਨ ਸਾਹਮਣੇ ਆਇਆ, ਜਿਸ ਦਾ ਖ਼ੁਦ ਸਲਮਾਨ ਖ਼ਾਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।

1100 ਕਿਲੋਮੀਟਰ ਸਾਈਕਲ ਚਲਾ ਕੇ ਸਲਮਾਨ ਖ਼ਾਨ ਨੂੰ ਮਿਲਣ ਪੁਜਾ ਫੈਨ
ਬੇਹੱਦ ਕੜਾਕੇ ਦੀ ਇਸ ਠੰਡ ਵਿੱਚ ਲੋਕ ਆਪਣੀ ਯਾਤਰਾਵਾਂ ਰੱਦ ਕਰ ਰਹੇ ਹਨ, ਪਰ ਇਸ ਠੰਡ ਵਿੱਚ ਵੀ ਸਲਮਾਨ ਖ਼ਾਨ ਦੇ ਅਨੋਖੇ ਫੈਨ ਸਮੀਰ ਨੇ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਜਬਲਪੁਰ ਤੋਂ ਮੁੰਬਈ ਤੱਕ ਸਾਈਕਲ ਚਲਾਇਆ। ਜਦੋਂ ਕਿ ਇਹ ਵੀ ਪੱਕਾ ਨਹੀਂ ਸੀ ਕਿ ਉਹ ਸਲਮਾਨ ਨੂੰ ਮਿਲ ਸਕਣਗੇ ਜਾਂ ਨਹੀਂ। ਇਸ ਫੈਨ ਨੇ ਆਪਣੀ ਸਾਈਕਲ 'ਤੇ ਬੀਇੰਗ ਹਿਊਮਨ ਲਿਖਿਆ ਹੋਇਆ ਹੈ। ਉਨ੍ਹਾਂ ਨੇ ਆਪਣੇ ਸਾਈਕਲ ਅੱਗੇ ਇਕ ਪੋਸਟਰ ਲਗਾਇਆ ਸੀ, ਜਿਸ 'ਤੇ ਲਿਖਿਆ ਸੀ, ਆਓ ਉਨ੍ਹਾਂ ਨੂੰ ਦੁਆਏਂ ਦੇਤੇ ਚੱਲੇਂ।

ਸਲਮਾਨ ਖ਼ਾਨ ਇੱਕ ਜਾਣੀ-ਪਛਾਣੀ ਸ਼ਖਸੀਅਤ ਹਨ, ਇਸ ਲਈ ਇਹ ਯਕੀਨੀ ਨਹੀਂ ਸੀ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੱਕ ਪਹੁੰਚ ਸਕਣਗੇ ਜਾਂ ਨਹੀਂ, ਪਰ ਸਲਮਾਨ ਖ਼ਾਨ ਨੇ ਜੋ ਕੀਤਾ, ਉਸ ਨੇ ਆਪਣੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ 'ਚ ਉਨ੍ਹਾਂ ਦੀ ਇੱਜ਼ਤ ਵਧਾ ਦਿੱਤੀ। ਉਹ ਨਾ ਸਿਰਫ ਆਪਣੇ ਇਸ ਖ਼ਾਸ ਫੈਨ ਨੂੰ ਮਿਲੇ ਸਗੋਂ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕਰਦੇ ਹੋਏ ਮਜ਼ੇਦਾਰ ਤਰੀਕੇ ਨਾਲ ਸਮੀਰ ਨਾਲ ਸੈਲਫੀ ਵੀ ਲਈ।

image Source : Instagram

ਮੀਡੀਆ ਰਿਪੋਰਟਾਂ ਮੁਤਾਬਕ ਇਸ ਫੈਨ ਨੂੰ ਜਬਲਪੁਰ ਤੋਂ ਮੁੰਬਈ ਪਹੁੰਚਣ 'ਚ ਪੰਜ ਦਿਨ ਲੱਗ ਗਏ। ਜਦੋਂ ਉਹ ਸਲਮਾਨ ਖ਼ਾਨ ਨੂੰ ਮਿਲਣ ਦੇ ਇਰਾਦੇ ਨਾਲ ਜਬਲਪੁਰ ਤੋਂ ਨਿਕਲਿਆ ਸੀ ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਮਿੱਠਾ ਦਹੀਂ ਖਿਲਾ ਕੇ ਵਿਦਾ ਕਰ ਦਿੱਤਾ। ਸਮੀਰ 29 ਦਸੰਬਰ ਨੂੰ ਮੁੰਬਈ ਪਹੁੰਚਿਆ ਅਤੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟਸ ਦੇ ਬਾਹਰ ਸਲਮਾਨ ਖ਼ਾਨ ਦਾ ਇੰਤਜ਼ਾਰ ਕਰਨ ਲੱਗਾ। ਕਾਫੀ ਦੇਰ ਤੱਕ ਉਸ ਨੂੰ ਦੇਖਣ ਤੋਂ ਬਾਅਦ ਅਪਾਰਟਮੈਂਟ ਦੇ ਸੁਰੱਖਿਆ ਗਾਰਡ ਨੇ ਸਲਮਾਨ ਖ਼ਾਨ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਰਾਤ ਕਰੀਬ ਤਿੰਨ ਵਜੇ ਸਲਮਾਨ ਖ਼ਾਨ ਖ਼ੁਦ ਆਪਣੇ ਇਸ ਫੈਨ ਨੂੰ ਮਿਲਣ ਆਏ।

ਦੱਸ ਦੇਈਏ ਕਿ ਸਮੀਰ ਕਈ ਸਾਲਾਂ ਤੋਂ ਸਲਮਾਨ ਖ਼ਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਹਰ ਸਾਲ 27 ਦਸੰਬਰ ਨੂੰ ਸਲਮਾਨ ਖ਼ਾਨ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੂੰ ਮਿਲਣ ਦੀ ਉਮੀਦ ਨਾਲ ਮੁੰਬਈ ਪਹੁੰਚਦੇ ਸਨ, ਪਰ ਉਹ ਕਦੇ ਵੀ ਸਲਮਾਨ ਖ਼ਾਨ ਨੂੰ ਨਹੀਂ ਮਿਲ ਸਕੇ। ਇਸ ਸਾਲ ਆਖਿਰਕਾਰ ਸਮੀਰ ਦਾ ਸੁਫਨਾ ਪੂਰਾ ਹੋ ਗਿਆ।

image Source : Instagram

ਹੋਰ ਪੜ੍ਹੋ: ਦੀਪਿਕਾ ਪਾਦੂਕੋਣ ਤੇ ਪ੍ਰਭਾਸ ਦੀ ਫ਼ਿਲਮ 'ਪ੍ਰੋਜੈਕਟ ਕੇ' ਨੇ ਰਿਲੀਜ਼ ਤੋਂ ਪਹਿਲਾਂ ਕਮਾਏ 170 ਕਰੋੜ

ਸਲਮਾਨ ਨੂੰ ਮਿਲਣ ਤੋਂ ਬਾਅਦ ਸਮੀਰ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਸਮੀਰ ਨੇ ਦੱਸਿਆ ਕਿ ਸਲਮਾਨ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਇਹ ਵੀ ਪੁੱਛਿਆ ਕਿ ਕੀ ਰਸਤੇ 'ਚ ਕੋਈ ਸਮੱਸਿਆ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਨੇ ਸਮੀਰ ਨੂੰ ਆਪਣੇ ਬੰਗਲੇ 'ਚ ਖਾਣਾ ਖੁਆਇਆ ਅਤੇ ਫਿਰ ਉਸ ਨੂੰ ਘਰ ਭੇਜ ਦਿੱਤਾ। ਸਮੀਰ ਹੁਣ ਵਾਪਸ ਜਬਲਪੁਰ ਪਰਤ ਰਹੇ ਹਨ।

 

View this post on Instagram

 

A post shared by Viral Bhayani (@viralbhayani)

You may also like