ਅਦਾਕਾਰ ਜੈਕੀ ਸ਼ਰਾਫ ਨੇ ਲਾਏ ਨਿਹੰਗ ਸਿੰਘ ਦੇ ਪੈਰੀਂ ਹੱਥ, ਵੀਡੀਓ ਹੋ ਰਿਹਾ ਵਾਇਰਲ

written by Shaminder | May 28, 2022

ਅਦਾਕਾਰ ਜੈਕੀ ਸ਼ਰਾਫ (Jackie Shroff) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਜੈਕੀ ਸ਼ਰਾਫ ਇੱਕ ਨਿਹੰਗ ਸਿੰਘ ਦੇ ਪੈਰਾਂ ਨੂੰ ਹੱਥ ਲਾਉਂਦੇ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਹੈ, ਪਰ ਜੈਕੀ ਸ਼ਰਾਫ ਦਾ ਸਿੱਖਾਂ ਪ੍ਰਤੀ ਇਸ ਤਰ੍ਹਾਂ ਦਾ ਆਦਰ ਸਤਿਕਾਰ ਵੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ ।

jackie-shroff.jpg, image from google

ਹੋਰ ਪੜ੍ਹੋ : ਜੈਕੀ ਸ਼ਰਾਫ ਦੀ ਧੀ ਨੇ ਮਿਊਜ਼ਿਕ ਵੀਡੀਓ ‘ਚ ਕੀਤਾ ਡੈਬਿਊ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਕੀ ਸ਼ਰਾਫ ਪਹਿਲਾਂ ਤਾਂ ਆਪਣੇ ਤੋਂ ਬਹੁਤ ਹੀ ਘੱਟ ਉਮਰ ਦੇ ਇਸ ਨਿਹੰਗ ਸਿੰਘ ਦੇ ਪੈਰੀਂ ਹੱਥ ਲਾ ਰਹੇ ਹਨ ਅਤੇ ਇਸ ਤੋਂ ਬਾਅਦ ਇਸ ਨਿਹੰਗ ਸਿੰਘ ਨੂੰ ਆਪਣੇ ਕਲਾਵੇ ‘ਚ ਲੈ ਲੈਂਦੇ ਹਨ ਅਤੇ ਉਸ ਦੇ ਨਾਲ ਕਈ ਤਸਵੀਰਾਂ ਵੀ ਖਿਚਵਾਉਂਦੇ ਹਨ।

jackie-shroff, image From google

ਹੋਰ ਪੜ੍ਹੋ : ਕਾਲਜ ਦੀਆਂ ਕੁੜੀਆਂ ਦਾ ਵੀਡੀਓ ਵਾਇਰਲ, ਬੱਸ ਸਟੈਂਡ ‘ਤੇ ਹੋਈਆਂ ਗੁੱਥਮ ਗੁੱਥੀ, ਵੇਖੋ ਵੀਡੀਓ

ਕਾਫੀ ਦੇਰ ਤੱਕ ਉਹ ਨਿਹੰਗ ਸਿੰਘ ਦੇ ਨਾਲ ਗੱਲਬਾਤ ਵੀ ਕਰਦੇ ਹਨ । ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਜੈਕੀ ਸ਼ਰਾਫ ਜਿੰਨੇ ਵਧੀਆ ਅਦਾਕਾਰ ਹਨ, ਉਸ ਤੋਂ ਵੀ ਕਿਤੇ ਵਧੀਆ ਇਨਸਾਨ ਹਨ ।

jackie shroff.jpg,,,

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦਾ ਬੇਟਾ ਟਾਈਗਰ ਸ਼ਰਾਫ ਵੀ ਇੱਕ ਵਧੀਆ ਅਦਾਕਾਰ ਹੈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਉਨ੍ਹਾਂ ਦੀ ਧੀ ਵੀ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਜਿਸ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ ।

You may also like