Money Laundering Case: ED ਦੀ ਚਾਰਜਸ਼ੀਟ 'ਚ ਹੋਇਆ ਵੱਡਾ ਖੁਲਾਸਾ, ਸੁਕੇਸ਼ ਦੇ ਅਪਰਾਧਾਂ ਬਾਰੇ ਜਾਣਦੀ ਸੀ ਜੈਕਲੀਨ ਫਰਨਾਂਡੀਜ਼

Written by  Pushp Raj   |  September 01st 2022 09:40 AM  |  Updated: September 01st 2022 09:52 AM

Money Laundering Case: ED ਦੀ ਚਾਰਜਸ਼ੀਟ 'ਚ ਹੋਇਆ ਵੱਡਾ ਖੁਲਾਸਾ, ਸੁਕੇਸ਼ ਦੇ ਅਪਰਾਧਾਂ ਬਾਰੇ ਜਾਣਦੀ ਸੀ ਜੈਕਲੀਨ ਫਰਨਾਂਡੀਜ਼

Money Laundering Case: ਮਨੀ ਲਾਂਡਰਿੰਗ ਮਾਮਲੇ 'ਚ ਫਸੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧ ਹੋ ਰਹੀਆਂ ਹਨ। ਇਸ ਮਾਮਲੇ ਵਿੱਚ ਈਡੀ ਵੱਲੋਂ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰਾ ਨੂੰ 215 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਹੈ। ਚਾਰਜਸ਼ੀਟ 'ਚ ਜੋ ਲਿਖਿਆ ਗਿਆ ਹੈ, ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਹੈਰਾਨੀਜਨਕ ਖੁਲਾਸੇ ਕੀਤੇ ਹਨ।

Image Source: Instagram

ਕੀ ਹੈ ਈਡੀ ਦੀ ਚਾਰਜਸ਼ੀਟ 'ਚ

ਈਡੀ ਵੱਲੋਂ ਤਿਆਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, "ਹੁਣ ਤੱਕ ਦੀ ਜਾਂਚ ਵਿੱਚ, ਇਹ ਪਾਇਆ ਗਿਆ ਹੈ ਕਿ ਅਭਿਨੇਤਰੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਅਪਰਾਧ ਦੀ ਕਮਾਈ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਜੈਕਲੀਨ ਫਰਨਾਂਡੀਜ਼, ਸੁਕੇਸ਼ ਦੇ ਅਪਰਾਧਾਂ ਨੂੰ ਜਾਣਦੇ ਹੋਏ ਵੀ ਉਸ ਤੋਂ ਮਹਿੰਗੇ ਤੋਹਫੇ ਲੈਂਦੀ ਰਹੀ।

ਈਡੀ ਦੀ ਚਾਰਜਸ਼ੀਟ ਤੋਂ ਬਾਅਦ ਹੁਣ ਜੈਕਲੀਨ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਸਕਦੀਆਂ ਹਨ। ਹੁਣ ਤੱਕ ਸਾਹਮਣੇ ਆਏ ਗਵਾਹਾਂ ਅਤੇ ਮੁਲਜ਼ਮਾਂ ਦੇ ਬਿਆਨਾਂ ਮੁਤਾਬਕ ਜੈਕਲੀਨ ਸੁਕੇਸ਼ ਦੇ ਲਗਾਤਾਰ ਸੰਪਰਕ ਵਿੱਚ ਸੀ, ਜਦੋਂ ਕਿ ਸੁਕੇਸ਼ ਨੇ ਵੀ ਮੰਨਿਆ ਹੈ ਕਿ ਉਸ ਨੇ ਜੈਕਲੀਨ ਨੂੰ ਮਹਿੰਗੇ ਤੋਹਫ਼ੇ ਦਿੱਤੇ ਹਨ।

Image Source: Instagram

26 ਨੂੰ ਹੋਵੇਗੀ ਪੇਸ਼ੀ

ਈਡੀ ਦੀ ਚਾਰਜਸ਼ੀਟ ਤੋਂ ਬਾਅਦ ਜੈਕਲੀਨ ਫਰਨਾਂਡੀਜ਼ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਅਦਾਕਾਰਾ ਨੂੰ 26 ਸਤੰਬਰ ਨੂੰ ਦਿੱਲੀ ਦੀ ਪਟਿਆਲਾ ਹਾਈਕੋਰਟ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। 12 ਸਤੰਬਰ ਨੂੰ ਦਿੱਲੀ ਪੁਲਿਸ ਵੀ ਜੈਕਲੀਨ ਤੋਂ ਪੁੱਛਗਿੱਛ ਕਰੇਗੀ। ਈਡੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਬਾਲੀਵੁੱਡ ਅਦਾਕਾਰਾ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ।

ਕੀ ਹੈ ਪੂਰਾ ਮਾਮਲਾ

ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਨਾਂਅ ਦੀ ਚਰਚਾ ਤੇਜ਼ ਹੋ ਗਈ ਹੈ। ਜੈਕਲੀਨ ਦੇ 7.27 ਕਰੋੜ ਦੇ ਫੰਡ ਪੀਐਮਐਲਏ ਨੇ ਅਪਰਾਧ ਦੀ ਕਮਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਬਤ ਕੀਤੇ ਸਨ।

Image Source: Instagram

ਹੋਰ ਪੜ੍ਹੋ: ਕੀ ਸਲਮਾਨ ਖ਼ਾਨ ਦੇ ਨਾਲ ਬਿੱਗ ਬੌਸ 16 ਹੋਸਟ ਕਰੇਗੀ ਸ਼ਹਿਨਾਜ਼ ਗਿੱਲ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਮੰਗਲਵਾਰ ਨੂੰ ਜੈਕਲੀਨ ਫਰਨਾਂਡੀਜ਼ ਨੇ ਇਸ ਮਾਮਲੇ 'ਤੇ ਪੀਐਮਐਲਏ ਦੇ ਨਿਆਂ ਅਧਿਕਾਰੀਆਂ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ। ਇਸ ਦੇ ਤਹਿਤ ਜੈਕਲੀਨ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੇਰੇ ਫਿਕਸਡ ਡਿਪਾਜ਼ਿਟ ਦਾ ਕਿਸੇ ਅਪਰਾਧ ਨਾਲ ਕੋਈ ਸਬੰਧ ਨਹੀਂ ਹੈ। ਦੱਸ ਦੇਈਏ ਕਿ ਈਡੀ ਨੇ 20 ਅਕਤੂਬਰ 2021 ਅਤੇ 30 ਅਗਸਤ ਨੂੰ ਜੈਕਲੀਨ ਦਾ ਬਿਆਨ ਦਰਜ ਕੀਤਾ ਸੀ, ਜਿਸ ਵਿੱਚ ਉਸ ਨੇ ਤੋਹਫ਼ੇ ਲੈਣ ਦੀ ਗੱਲ ਸਵੀਕਾਰ ਕੀਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network