ਹੁਣ ਤੱਕ ਕਈ ਹਿੱਟ ਫ਼ਿਲਮਾਂ ਦੇ ਚੁੱਕਿਆ ਹੈ ਜਗਦੀਪ ਸਿੱਧੂ 

Written by  Rupinder Kaler   |  May 27th 2019 06:10 PM  |  Updated: May 27th 2019 06:10 PM

ਹੁਣ ਤੱਕ ਕਈ ਹਿੱਟ ਫ਼ਿਲਮਾਂ ਦੇ ਚੁੱਕਿਆ ਹੈ ਜਗਦੀਪ ਸਿੱਧੂ 

ਕਿਸੇ ਫ਼ਿਲਮ ਨੂੰ ਹਿੱਟ ਕਰਵਾਉਣਾ ਉਸ ਦੇ ਡਾਇਰੈਕਟਰ ਜਾ ਫਿਰ ਲੇਖਕ ਦੇ ਹੱਥ ਹੁੰਦਾ ਹੈ । ਜੇਕਰ ਕਿਸੇ ਫ਼ਿਲਮ ਦੀ ਕਹਾਣੀ ਮਾੜੀ ਹੋਵੇਗੀ ਜਾਂ ਫਿਰ ਡਾਇਰੈਕਸ਼ਨ ਠੀਕ ਨਹੀਂ ਹੋਵੇਗੀ ਤਾਂ ਸੁਭਾਵਿਕ ਹੈ ਕਿ ਉਹ ਫ਼ਿਲਮ ਬਾਕਸ ਆਫ਼ਿਸ ਤੇ ਪਿਟ ਜਾਵੇਗੀ । ਇਸ ਆਰਟੀਕਲ ਵਿੱਚ ਤੁਹਾਨੂੰ ਇੱਕ ਅਜਿਹੇ ਹੀ ਫ਼ਿਲਮ ਰਾਈਟਰ ਤੇ ਨਿਰਦੇਸ਼ਕ ਨਾਲ ਮਿਲਾਉਣ ਜਾ ਰਹੇ ਹਾਂ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਗਦੀਪ ਸਿੱਧੂ ਦੀ ਜਿਹੜੇ ਪਾਲੀਵੁੱਡ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ।

https://www.instagram.com/p/BxHHi5nlp4R/

ਪਾਲੀਵੁੱਡ ਵਿੱਚ ਜਗ੍ਹਾ ਬਨਾਉਣ ਲਈ ਜਗਦੀਪ ਸਿੱਧੂ ਨੂੰ ਲੰਮੇ ਸੰਘਰਸ਼ ਕਰਨਾ ਪਿਆ ਹੈ । ਉਸ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਨੇ ਰੋਂਦੇ ਸਾਰੇ ਵਿਆਹ ਪਿੱਛੋਂ ਫ਼ਿਲਮ ਦੇ ਡਾਈਲੌਗਸ ਲਿਖੇ ਸਨ । ਇਸ ਤੋਂ ਬਾਅਦ ਉਸ ਨੇ ਦਿਲਦਾਰੀਆਂ ਫ਼ਿਲਮ ਲਿਖੀ ਸੀ । ਇਹਨਾਂ ਫ਼ਿਲਮਾਂ ਕਰਕੇ ਜਗਦੀਪ ਸਿੱਧੂ ਨੂੰ ਪਾਲੀਵੁੱਡ ਵਿੱਚ ਕੋਈ ਖ਼ਾਸ ਪਹਿਚਾਣ ਨਹੀਂ ਸੀ ਮਿਲੀ ਪਰ ਉਸ ਨੇ ਫ਼ਿਲਮ ਇੰਡਸਟਰੀ ਦੇ ਕਈ ਗੁਰ ਸਿੱਖ ਲਏ ਸਨ ।

https://www.instagram.com/p/Bxxfj_DHvOx/

ਇਸ ਤੋਂ ਬਾਅਦ ਜਗਦੀਪ ਸਿੱਧੂ ਨੇ ਫ਼ਿਲਮ ਨਿੱਕਾ ਜ਼ੈਲਦਾਰ ਲਿਖੀ ਸੀ । ਇਸ ਫ਼ਿਲਮ ਨੇ ਜਗਦੀਪ ਸਿੱਧੂ ਨੂੰ ਇੱਕ ਪਹਿਚਾਣ ਦਿਵਾ ਦਿੱਤੀ ਸੀ । ਇਸ ਤੋਂ ਬਾਅਦ ਜਗਦੀਪ ਸਿੱਧੂ ਨੇ ਨਿੱਕਾ ਜ਼ੈਲਦਾਰ-2 ਲਿਖੀ ਤਾਂ ਉਸ ਦੇ ਚਰਚੇ ਹਰ ਪਾਸੇ ਹੋਣੇ ਸ਼ੁਰੂ ਹੋ ਗਏ ।ਜਗਦੀਪ ਸਿੱਧੂ ਨੇ ਇਹਨਾਂ ਫ਼ਿਲਮਾਂ ਤੋਂ ਬਾਅਦ ਹਰਜੀਤਾ ਫ਼ਿਲਮ ਲਿਖੀ ਜਿਹੜੀ ਕਿ ਬਾਕਮਾਲ ਸੀ ।

https://www.instagram.com/p/BxPGWE4l_jz/

ਇਸ ਤੋਂ ਬਾਅਦ ਜਗਦੀਪ ਸਿੱਧੂ ਨੇ ਡਾਇਰੈਕਸ਼ਨ ਵਿੱਚ ਵੀ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ । ਐਮੀ ਵਿਰਕ ਦੀ ਫ਼ਿਲਮ ਕਿਸਮਤ ਜਗਦੀਪ ਸਿੱਧੂ ਨੇ ਨਾ ਸਿਰਫ਼ ਲਿਖੀ ਬਲਕਿ ਡਾਇਰੈਕਟ ਵੀ ਕੀਤੀ । ਕੁਝ ਦਿਨ ਪਹਿਲਾਂ ਹੀ ਜਗਦੀਪ ਸਿੱਧੂ ਦੀ ਫ਼ਿਲਮ ਗੁੱਡੀਆਂ ਪਟੋਲੇ ਰਿਲੀਜ਼ ਹੋਈ ਸੀ । ਜਿਹੜੀ ਕਿ ਬਾਕਸ ਆਫ਼ਿਸ ਤੇ ਕਾਫੀ ਕਮਾਈ ਕਰਕੇ ਗਈ ਹੈ ।ਜਗਦੀਪ ਸਿੱਧੂ ਦੀ ਹੁਣ ਇੱਕ ਹੋਰ ਫ਼ਿਲਮ ਛੜਾ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਵਿੱਚ ਦਿਲਜੀਤ ਨੀਰੂ ਬਾਜਵਾ ਨਜ਼ਰ ਆਉਣਗੇ

https://www.instagram.com/p/Bx4B3bfFWW4/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network