ਜਾਨ੍ਹਵੀ ਕਪੂਰ ਨੇ ਪੰਜਾਬੀ ਗੀਤ ‘ਤੇ ਕੀਤਾ ਡਾਂਸ, ਵਿਦੇਸ਼ੀਆਂ ਨੂੰ ਵੀ ਲਾਇਆ ਨੱਚਣ, ਵੇਖੋ ਵੀਡੀਓ

written by Shaminder | November 08, 2022 01:53pm

ਜਾਨਵ੍ਹੀ ਕਪੂਰ (Janhvi Kapoor) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਿਲੀ’ ਨੂੰ ਲੈ ਕੇ ਕਾਫੀ ਚਰਚਾ ‘ਚ ਹੈ ।ਜਾਨ੍ਹਵੀ ਕੰਮ ਦੇ ਨਾਲ–ਨਾਲ ਮਸਤੀ ਕਰਦੀ ਵੀ ਨਜ਼ਰ ਆਉਂਦੀ ਹੈ । ਉਸ ਦੇ ਮਸਤੀ ਭਰੇ ਅੰਦਾਜ਼ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ਅਤੇ ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਪੰਜਾਬੀ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

janhvi kapoor- image From instagram

ਹੋਰ ਪੜ੍ਹੋ : ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਸਪਨਾ ਚੌਧਰੀ, ਕਿਹਾ ‘ਮੈਂ ਤੁਹਾਨੂੰ ਦੇਖ ਨਹੀਂ ਸਕਦੀ, ਪਰ ਆਪਣੇ ਦਿਲ ‘ਚ….’

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪੰਜਾਬੀ ਗੀਤ ‘ਤੇ ਡਾਂਸ ਕਰ ਰਹੀ ਹੈ । ਇਸ ਦੇ ਨਾਲ ਹੀ ਉਹ ਇਸ ਸ਼ਾਪਿੰਗ ਮਾਲ ‘ਚ ਵਿਦੇਸ਼ੀਆਂ ਨੂੰ ਵੀ ਆਪਣੇ ਨਾਲ ਨੱਚਣ ਲਈ ਲਾ ਦਿੰਦੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਅਦਾਕਾਰਾ ਦੇ ਪ੍ਰਸ਼ੰਸਕਾਂ ਵੱਲੋਂ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

janhvi image

ਹੋਰ ਪੜ੍ਹੋ : ਰਣਜੀਤ ਬਾਵਾ ਅਤੇ ਗਾਇਕਾ ਪਰਵੀਨ ਭਾਰਟਾ ਨੇ ਗੁਰਪੁਰਬ ਦੇ ਮੌਕੇ ‘ਤੇ ਸੰਗਤਾਂ ਨੂੰ ਦਿੱਤੀ ਵਧਾਈ, ਵੀਡੀਓ ਕੀਤਾ ਸਾਂਝਾ

ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਲਾਡਲੀ ਧੀ ਨੇ ਆਪਣੀ ਅਦਾਕਾਰੀ ਦੇ ਦਮ ‘ਤੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।

Image Source: Instagram

ਹੁਣ ਤੱਕ ਉਸ ਨੇ ਫ਼ਿਲਮ ‘ਧੜਕ’, ‘ਗੁੱਡਲੱਕ ਜੈਰੀ’, ‘ਗੂੰਜਨ ਸਕਸੇਨਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।

 

View this post on Instagram

 

A post shared by CineRiser (@cineriserofficial)

You may also like