ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਮਨਾਇਆ ਪਿਤਾ ਦਾ ਜਨਮ ਦਿਨ, ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  November 11th 2021 03:45 PM  |  Updated: November 11th 2021 03:45 PM

ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਮਨਾਇਆ ਪਿਤਾ ਦਾ ਜਨਮ ਦਿਨ, ਤਸਵੀਰਾਂ ਹੋ ਰਹੀਆਂ ਵਾਇਰਲ

ਜਾਨ੍ਹਵੀ ਕਪੂਰ (Janhvi Kapoor) ਅਤੇ ਖੁਸ਼ੀ ਕਪੂਰ (Khushi Kapoor) ਨੇ ਆਪਣੇ ਪਿਤਾ ਦਾ ਬਰਥਡੇ ਸੈਲੀਬ੍ਰੇਟ ਕੀਤਾ । ਜਿਸ ਦੀਆਂ ਤਸਵੀਰਾਂ ਜਾਨ੍ਹਵੀ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦੋਵੇਂ ਜਣੇ ਪਿਤਾ ਦਾ ਜਨਮ ਦਿਨ (Boney Kapoor Birthday)ਮਨਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ‘ਚ ਜਾਨ੍ਹਵੀ ਕਪੂਰ ਦੇ ਚਾਚਾ ਅਤੇ ਬੌਨੀ ਕਪੂਰ ਦਾ ਭਰਾ ਸੰਜੇ ਕਪੂਰ ਵੀ ਨਜ਼ਰ ਆ ਰਹੇ ਹਨ ।

janhvi-kapoor image From instagram

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਮਾਧੁਰੀ ਦੀਕਸ਼ਿਤ ਤੇ ਜੂਹੀ ਚਾਵਲਾ ਨੇ ਨਹੀਂ ਕਰਵਾਇਆ ਕਿਸੇ ਐਕਟਰ ਨਾਲ ਵਿਆਹ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ।ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

Janhvi Kapoor Wishes Birthday Papa Boney Kapoor image From instagram

ਜਦੋਂਕਿ ਖੁਸ਼ੀ ਕਪੂਰ ਫ਼ਿਲਮਾਂ ‘ਚ ਆਏਗੀ ਜਾਂ ਨਹੀਂ ਇਸ ਬਾਰੇ ਤੈਅ ਨਹੀਂ ਹੋ ਸਕਿਆ ਹੈ । ਹਾਲਾਂਕਿ ਖੁਸ਼ੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ।ਸ਼੍ਰੀ ਦੇਵੀ ਦਾ ਦਿਹਾਂਤ ੨੦੧੮ ‘ਚ ਦੁਬਈ ‘ਚ ਹੋਇਆ ਸੀ । ਜਿੱਥੇ ਉਹ ਕਿਸੇ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਦੇ ਲਈ ਪਹੁੰਚੀ ਸੀ । ਖੁਸ਼ੀ ਅਤੇ ਜਾਨ੍ਹਵੀ ਕਪੂਰ ਦੋਵੇਂ ਸ਼੍ਰੀ ਦੇਵੀ ਦੀਆਂ ਧੀਆਂ ਹਨ । ਸ਼੍ਰੀ ਦੇਵੀ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਜਿਸ ‘ਚ ਜੁਦਾਈ, ਖੁਦਾ ਗਵਾਹ, ਨਗੀਨਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਬੌਨੀ ਕਪੂਰ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network