23 ਸਾਲ ਦੀ ਉਮਰ ਵਿੱਚ ਜਾਨ੍ਹਵੀ ਕਪੂਰ ਨੇ ਖਰੀਦਿਆ ਏਨੇਂ ਕਰੋੜ ਦਾ ਘਰ

written by Rupinder Kaler | January 05, 2021

ਜਾਨ੍ਹਵੀ ਕਪੂਰ ਗੋਆ ਵਿੱਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਸ ਸਭ ਦੇ ਚਲਦੇ ਜਾਨ੍ਹਵੀ ਕਪੂਰ ਨੇ ਮੁੰਬਈ ਵਿੱਚ ਆਪਣਾ ਘਰ ਖਰੀਦਿਆ ਹੈ। ਇਸ ਜਾਇਦਾਦ ਦੀ ਕੀਮਤ ਜਾਣ ਕੇ ਤੁਸੀਂ ਸਾਰੇ ਹੈਰਾਨ ਹੋਵੋਗੇ। ਇਸ ਜਾਇਦਾਦ ਦੀ ਕੀਮਤ ਲੱਖਾਂ ਵਿਚ ਨਹੀਂ, ਕਰੋੜਾਂ ਵਿਚ ਹੈ। ਜਾਨ੍ਹਵੀ ਕਪੂਰ ਦੇ ਨਵੇਂ ਮਕਾਨ ਦੀ ਕੀਮਤ 39 ਕਰੋੜ ਦੱਸੀ ਜਾ ਰਹੀ ਹੈ। janhvi-kapoor ਹੋਰ ਪੜ੍ਹੋ :

janhvi-kapoor ਜਾਨ੍ਹਵੀ ਕਪੂਰ ਨੇ ਦਸੰਬਰ 2020 ਵਿਚ ਇਹ ਜਾਇਦਾਦ ਖਰੀਦੀ ਸੀ। ਜਾਨ੍ਹਵੀ ਦਾ ਨਵਾਂ ਘਰ ਮੁੰਬਈ ਦੇ ਮਹਿੰਗੇ ਖੇਤਰ ਯਾਨੀ ਜੁਹੂ ‘ਚ ਹੈ। ਜਾਨ੍ਹਵੀ ਦਾ ਨਵਾਂ ਘਰ ਇਕ ਇਮਾਰਤ ਦੀਆਂ ਤਿੰਨ ਮੰਜ਼ਲਾਂ ਵਿਚ ਫੈਲਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਾਨ੍ਹਵੀ ਨੇ 7 ਦਸੰਬਰ ਨੂੰ ਇਸ ਸੌਦੇ ਨੂੰ ਅੰਤਮ ਰੂਪ ਦਿੱਤਾ ਹੈ। ਜਾਨ੍ਹਵੀ ਨੇ ਇਸ ਘਰ ਲਈ 78 ਲੱਖ ਰੁਪਏ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਹੈ। ਜਾਨ੍ਹਵੀ ਕਪੂਰ ਨੇ 23 ਸਾਲ ਦੀ ਉਮਰ ਵਿੱਚ ਆਪਣਾ ਆਸ਼ਿਆਨਾ ਖਰੀਦਿਆ। ਜਾਨ੍ਹਵੀ ਨੇ ਸਾਲ 2018 ਦੀ ਫਿਲਮ ਧੜਕ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ।

0 Comments
0

You may also like