ਜਾਨ੍ਹਵੀ ਕਪੂਰ ਨੇ ਦੋਸਤ ਦੇ ਨਾਲ ਕੀਤੀ ਮਸਤੀ, ਵੀਡੀਓ ਹੋ ਰਿਹਾ ਵਾਇਰਲ

written by Shaminder | September 20, 2021

ਜਾਨ੍ਹਵੀ ਕਪੂਰ (janhvi Kapoor) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਮੁੰਡਾ ਅਦਾਕਾਰਾ ਨੂੰ ਕਿੱਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਖੂਬ ਵੇਖਿਆ ਜਾ ਰਿਹਾ ਹੈ । ਇਸ ਵੀਡੀਓ ‘ਚ ਦਿਖਾਈ ਦੇਣ ਵਾਲਾ ਸ਼ਖਸ ਅਦਾਕਾਰਾ ਦਾ ਸਾਬਕਾ ਬੁਆਏ ਫ੍ਰੈਂਡ (EX Boy Freind ) ਦੱਸਿਆ ਜਾ ਰਿਹਾ ਹੈ ।ਦਰਅਸਲ ਇਹ ਵੀਡੀਓ ਉਦੋਂ ਦਾ ਹੈ ਜਦੋਂ ਉਸ ਨੇ ਹਾਲ ਹੀ ‘ਚ ਆਪਣੇ ਬੁਆਏਫ੍ਰੈਂਡ ਅਕਸ਼ਤ ਰਾਜਨ ਅਤੇ ਭੈਣ ਦੇ ਨਾਲ ਪਾਰਟੀ ਕੀਤੀ ਹੈ ।

Janhvi Kapoor Image From Instagram

ਹੋਰ ਪੜ੍ਹੋ : ਅਦਾਕਾਰ ਰਜਤ ਬੇਦੀ ਕਾਰ ਹਾਦਸੇ ‘ਚ ਮਰੇ ਵਿਅਕਤੀ ਦੇ ਪਰਿਵਾਰ ਦੀ ਕਰ ਰਹੇ ਮਦਦ, ਮ੍ਰਿਤਕ ਦੀਆਂ ਧੀਆਂ ਦੇ ਨਾਂਅ ਜਲਦ ਕਰਵਾਉਣਗੇ ਐੱਫ.ਡੀ.

ਪਾਰਟੀ ‘ਚ ਤਿੰਨਾਂ ਨੂੰ ਮਸਤੀ ਕਰਦੇ ਵੇਖਿਆ ਜਾ ਰਿਹਾ ਹੈ । ਜਾਨ੍ਹਵੀ ਨੇ ਇਸ ਵੀਡੀਓ ਦੇ ਨਾਲ-ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਕਿ ਉਸ ਦੀ ਭੈਣ ਦੇ ਨਾਲ ਹੈ ।

 

View this post on Instagram

 

A post shared by Janhvi Kapoor (@janhvikapoor)

ਜਾਨ੍ਹਵੀ ਕਪੂਰ ਆਪਣੇ ਐਕਸ ਸਾਬਕਾ ਬੁਆਏ ਫ੍ਰੈਂਡ  ਨੂੰ ਗਲੇ ਲਗਾਉਂਦੀ ਅਤੇ ਕਦੇ ਉਸ ਦਾ ਦੋਸਤ ਕਿੱਸ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ।

Janhvi k -min Image From Instagram

ਬੀਤੇ ਦਿਨੀਂ ਅਦਾਕਾਰਾ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਇਸ ਤੋਂ ਪਹਿਲਾਂ ਜਾਨ੍ਹਵੀ ਨੇ ਆਪਣੇ ਬੁਆਏ ਫ੍ਰੈਂਡ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ । ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਇਸ ਤੋਂ ਪਹਿਲਾਂ ਉਹ ਫ਼ਿਲਮ ‘ਗੂੰਜਨ ਸਕਸੈਨਾ’ ‘ਚ ਨਜ਼ਰ ਆਈ ਸੀ ।

 

0 Comments
0

You may also like