ਜਾਹਨਵੀ ਕਪੂਰ ਨੇ ਸਾੜ੍ਹੀ 'ਚ ਸ਼ੇਅਰ ਕੀਤੀਆਂ ਤਸਵੀਰਾਂ, ਦੇਸੀ ਲੁੱਕ 'ਚ ਨਜ਼ਰ ਆਈ ਅਦਾਕਾਰਾ

written by Pushp Raj | February 21, 2022

ਜਾਹਨਵੀ ਕਪੂਰ (Janhvi Kapoor) ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜਿਨ੍ਹਾਂ ਨੇ ਫ਼ਿਲਮੀ ਦੁਨੀਆ 'ਚ ਕਦਮ ਰੱਖਦੇ ਹੀ ਤੇਜ਼ੀ ਨਾਲ ਆਪਣੀ ਪਛਾਣ ਬਣਾਈ ਹੈ। ਜਾਹਨਵੀ ਨੇ ਫ਼ਿਲਮ 'ਧੜਕ' ਨਾਲ ਬਾਲੀਵੁੱਡ ਇੰਡਸਟਰੀ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਕਈ ਅਜਿਹੀਆਂ ਫਿਲਮਾਂ ਕੀਤੀਆਂ, ਜਿਨ੍ਹਾਂ 'ਚ ਉਸ ਦੀ ਐਕਟਿੰਗ ਦੇਖ ਕੇ ਦਰਸ਼ਕ ਕਾਫੀ ਪ੍ਰਭਾਵਿਤ ਹੋਏ।

image From instagram

ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ ਵੀ ਆਪਣੀ ਮਾਂ ਵਾਂਗ ਐਕਟਿੰਗ ਦੇ ਨਾਲ-ਨਾਲ ਆਪਣੇ ਗਲੈਮਰਸ ਅੰਦਾਜ਼ ਲਈ ਜਾਣੀ ਜਾਂਦੀ ਹੈ। ਜਾਹਨਵੀ ਸੋਸ਼ਲ ਮੀਡੀਆ 'ਤੇ ਬਹੁਤ ਹੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਹੈ।

ਜਾਹਨਵੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਸਾੜ੍ਹੀ ਪਾ ਕੇ ਦੇਸੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਜਾਹਨਵੀ ਨੇ ਕੈਪਸ਼ਨ 'ਚ 🌞 ਸਨ ਸ਼ਾਈਨ ਦਾ ਈਮੋਜੀ ਬਣਾਇਆ ਹੈ।

image From instagram

ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਪੀਲੇ ਰੰਗ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸਾੜ੍ਹੀ 'ਤੇ ਚਿੱਟੇ ਧਾਗੇ ਦੀ ਕਢਾਈ ਨਾਲ ਤਿਆਰ ਕੀਤਾ ਗਿਆ ਬਾਰਡਰ ਬਹੁਤ ਹੀ ਖੂਬਸੂਰਤ ਵਿਖਾਈ ਦੇ ਰਿਹਾ ਹੈ। ਇਸ ਸਾੜ੍ਹੀ ਦੇ ਬਲਾਊਜ਼ 'ਤੇ ਵੀ ਚਿੱਟੇ ਧਾਗੇ ਦੀ ਕਢਾਈ ਦਾ ਵਰਕ ਹੈ। ਜਾਹਨਵੀ ਨੇ ਹੈਂਗਿੰਗ ਈਅਰਰਿੰਗਸ ਅਤੇ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।

ਹੋਰ ਪੜ੍ਹੋ : India’s Got Talent : ਬਾਦਸ਼ਾਹ ਨੇ ਧਰਮਿੰਦਰ ਕੋਲੋਂ ਪੁੱਛਿਆ ਸਵਾਲ ਕੀ ਉਹ ਚੱਕੀ ਦਾ ਆਟਾ ਖਾਂਦੇ ਨੇ, ਮਿਲਿਆ ਦਿਲਚਪਸ ਜਵਾਬ

ਜਾਹਨਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕੁਝ ਹੀ ਘੰਟਿਆਂ 'ਚ ਇਨ੍ਹਾਂ ਤਸਵੀਰਾਂ ਨੂੰ 4 ਲੱਖ 39 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਕਈ ਫੈਨਜ਼ ਨੇ ਜਾਹਨਵੀ ਦੀ ਪੋਸਟ 'ਤੇ ਕਮੈਂਟ ਕਰਕੇ ਆਪਣੇ ਪ੍ਰਤੀਕਿਰਿਆ ਦਿੱਤੀ ਹੈ। ਕਈ ਫੈਨਜ਼ ਨੇ ਦਿਲ ਵਾਲੇ ਈਮੋਜੀ ਬਣਾ ਕੇ ਜਾਹਨਵੀ ਦੀ ਤਾਰੀਫ਼ ਕੀਤੀ ਹੈ। ਕੁਝ ਫੈਨਜ਼ ਨੇ ਜਾਹਨਵੀ ਨੂੰ ਸਭ ਤੋਂ ਹੌਟ ਤੇ ਖੂਬਸੂਰਤ ਦੱਸਿਆ ਹੈ।

image From instagram

ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਜਲਦ ਹੀ ਸਿਧਾਰਥ ਸੇਨ ਗੁਪਤਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਗੁੱਡ ਲੱਕ ਜੈਰੀ' 'ਚ ਨਜ਼ਰ ਆਵੇਗੀ। ਇਹ ਇੱਕ ਕਾਮੇਡੀ ਡਰਾਮਾ ਫਿਲਮ ਹੈ। ਇਸ ਤੋਂ ਇਲਾਵਾ ਉਹ ਕਰਨ ਜੌਹਰ ਦੀ ਫਿਲਮ 'ਦੋਸਤਾਨਾ 2' 'ਚ ਵੀ ਨਜ਼ਰ ਆਉਣ ਵਾਲੀ ਹੈ।

 

View this post on Instagram

 

A post shared by Janhvi Kapoor (@janhvikapoor)

You may also like