ਅੱਜ ਹੈ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦਾ ਬਰਥਡੇਅ, ਧੀ ਜਾਨ੍ਹਵੀ ਕਪੂਰ ਨੇ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

written by Lajwinder kaur | August 13, 2021

ਅੱਜ ਹਿੰਦੀ ਸਿਨੇਮਾ ਦੀ ਬਾਕਮਾਲ ਦੀ ਅਦਾਕਾਰਾ ਰਹੀ ਸ਼੍ਰੀ ਦੇਵੀ (Sridevi)ਦਾ ਜਨਮਦਿਨ ਹੈ। ਜਿਸ ਕਰਕੇ ਉਨ੍ਹਾਂ ਦਾ ਪਰਿਵਾਰ ਤੇ ਪ੍ਰਸ਼ੰਸਕ ਪੋਸਟਾਂ ਪਾ ਕੇ ਮਰਹੂਮ ਸ਼੍ਰੀ ਦੇਵੀ ਨੂੰ ਯਾਦ ਕਰਦੇ ਹੋਏ ਬਰਥਡੇਅ ਵਿਸ਼ ਕਰ ਰਹੇ ਨੇ। ਕੁਝ ਸਖ਼ਸ਼ੀਅਤਾਂ ਅਜਿਹੀਆਂ ਨੇ ਜੋ ਤਾਂ ਸਰੀਰਕ ਰੂਪ ‘ਚ ਇਸ ਦੁਨੀਆਂ ਤੋਂ ਚੱਲੀਆਂ ਜਾਂਦੀਆਂ ਨੇ ਪਰ ਉਨ੍ਹਾਂ ਦੀ ਪਹਿਚਾਣ ਰਹਿੰਦੀ ਦੁਨੀਆਂ ਤੱਕ ਰਹਿ ਜਾਂਦਾ ਹੈ। ਅਜਿਹੀ ਹੀ ਹਿੰਦੀ ਫ਼ਿਲਮੀ ਜਗਤ ਦੀ ਮਸ਼ਹੂਰ  ਹੀਰੋਇਨ ਰਹੀ ਹੈ ਸ਼੍ਰੀ ਦੇਵੀ। ਉਨ੍ਹਾਂ ਦੀ ਵੱਡੀ ਧੀ ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਬਰਥਡੇਅ ਵਿਸ਼ ਪੋਸਟ ਪਾਈ ਹੈ।

sri devi Image Source: Instagram

ਹੋਰ ਪੜ੍ਹੋ : ਆਪਣੇ ਚਾਚੇ ਗੁਰਸੇਵਕ ਮਾਨ ਦੇ ਨਾਲ ‘ਗੱਲਾਂ ਗੋਰੀਆਂ ਦੇ ਵਿੱਚ ਟੋਏ’ ਗਾਉਂਦੇ ਨਜ਼ਰ ਆਏ ਅਵਕਾਸ਼ ਮਾਨ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਚਾਚੇ-ਭਤੀਜੇ ਦੀ ਇਹ ਜੁਗਲਬੰਦੀ, ਦੇਖੋ ਵੀਡੀਓ

ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਆਪਣੇ ਪਤੀ ਨਾਲ ਮਾਲਦੀਵ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਵੀਡੀਓ ਬਨਾਉਣ ਦੇ ਚੱਕਰ ‘ਚ ਸਨਾ ਡਿੱਗੀ ਸਵਿਮਿੰਗ ਪੂਲ ‘ਚ

inside image of janhvi kapoor emotionl post for her late mother sri devi-min Image Source: Instagram

ਜਾਨ੍ਹਵੀ ਕਪੂਰ ਨੇ ਲਿਖਿਆ ਹੈ- ‘ਜਨਮਦਿਨ ਮੁਬਾਰਕ ਮੰਮੀ. ਮੈਨੂੰ ਤੁਸੀਂ ਹਰ ਰੋਜ਼ ਯਾਦ ਆਉਂਦੇ ਹੋ...ਹਰ ਚੀਜ਼ ਤੁਹਾਡੇ ਲਈ ਹੈ, ਹਮੇਸ਼ਾ, ਹਰ ਰੋਜ਼... ਮੈਂ ਤੁਹਾਨੂੰ ਪਿਆਰ ਕਰਦੀ ਹਾਂ. ❤️’ । ਇਸ ਨਾਲ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਆਪਣੀ ਬਚਪਨ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ। ਮਾਂ-ਧੀ ਦਾ ਇਹ ਅਣਦੇਖੀ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਮਾਇਆ ਨਗਰੀ ਦੇ ਸਿਤਾਰੇ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼੍ਰੀ ਦੇਵੀ ਨੂੰ ਯਾਦ ਕਰਦੇ ਹੋਏ ਜਨਮਦਿਨ ਵਿਸ਼ ਕਰ ਰਹੇ ਨੇ।

shri devi with bony kapoor Image Source: Instagram

ਦੱਸ ਦਈਏ ਸਾਲ 2018 ਵਿੱਚ ਜਾਨ੍ਹਵੀ ਕਪੂਰ ਦੀ ਪਹਿਲੀ ਫ਼ਿਲਮ 'ਧੜਕ' ਆਈ ਪਰ ਇਸ ਤੋਂ ਪਹਿਲਾਂ ਹੀ ਸ਼੍ਰੀ ਦੇਵੀ ਦਾ ਦਿਹਾਂਤ ਹੋ ਗਿਆ । 24 ਫਰਵਰੀ 2018 ਦੁਬਈ 'ਚ ਅਦਾਕਾਰਾ ਸ਼੍ਰੀ ਦੇਵੀ ਦੀ ਮੌਤ ਹੋ ਗਈ ਸੀ। ਜਾਨ੍ਹਵੀ ਕਪੂਰ ਆਪਣੀ ਮਾਂ ਦੇ ਬਹੁਤ ਨੇੜੇ ਸੀ। ਜਿਸ ਕਰਕੇ ਉਹ ਅਕਸਰ ਹੀ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਪੋਸਟਾਂ ਪਾਉਂਦੀ ਰਹਿੰਦੀ ਹੈ।

 

0 Comments
0

You may also like