ਪੰਜਾਬੀ ਐਕਟਰੈੱਸ ਜਪਜੀ ਖਹਿਰਾ ਕਿਸਾਨ ਭੈਣਾਂ ਦੇ ਨਾਲ ਡਟੀ ‘ਰੇਲ ਰੋਕੋ’ ਅੰਦੋਲਨ ‘ਚ, ਕਿਸਾਨਾਂ ਦੇ ਹੱਕਾਂ ਦੇ ਲਈ ਕਰ ਰਹੇ ਨੇ ਆਵਾਜ਼ ਬੁਲੰਦ

written by Lajwinder kaur | September 28, 2020

ਪੰਜਾਬੀ ਐਕਟਰੈੱਸ ਜਪਜੀ ਖਹਿਰਾ ਜੋ ਕਿ ਏਨੀਂ ਦਿਨੀਂ ਆਪਣੇ ਕਿਸਾਨ ਵੀਰਾਂ ਤੇ ਭੈਣਾਂ ਦੇ ਨਾਲ ਦਿਲ ਰਾਤ ਇੱਕ ਕਰ ਰਹੇ ਨੇ । ਉਹ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ । ਉਹ ਕਿਸਾਨ ਭੈਣਾਂ ਦੇ ਨਾਲ ਰੋਲ ਰੋਕੋ ਅੰਦੋਲਨ ‘ਚ ਸ਼ਾਮਿਲ ਹੋਏ ਹਨ।japji khaira attent kisan dharne ਖੇਤੀ ਬਿੱਲਾਂ ਦੇ ਖ਼ਿਲਾਫ ਦੇਸ਼ ਭਰ ‘ਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ । ਕਈ ਦਿਨਾਂ ਤੋਂ ਪੰਜਾਬ ‘ਚ ਕਿਸਾਨਾਂ ਦੇ ਇਸ ਅੰਦੋਲਨ ਤਿੱਖਾ ਰੂਪ ਲੈ ਲਿਆ ਹੈ । ਕਿਸਾਨ ਸੜਕਾਂ ਅਤੇ ਰੇਲਾਂ ਦੀ ਪਟੜੀਆਂ ਉੱਤੇ ਬੈਠ ਕੇ ਧਰਨੇ ਦੇ ਰਹੇ ਨੇ । japji khaira ਕਿਸਾਨਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਫ਼ਿਲਮੀ ਕਲਾਕਾਰ ਪੂਰਾ ਸਾਥ ਦੇ ਰਹੇ ਨੇ । ਉਹ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ । ਜਿਸ ਕਰਕੇ ਅੱਜ ਵੀ ਵੱਖ-ਵੱਖ ਥਾਵਾਂ ਉੱਤੇ ਵੀ ਪੰਜਾਬੀ ਕਲਾਕਾਰ ਖੇਤੀ ਬਿੱਲ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ । japji khaira with dev kharud

0 Comments
0

You may also like