ਜਪਜੀ ਖਹਿਰਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਪੜ੍ਹਕੇ ਹੋ ਜਾਣਗੀਆਂ ਅੱਖਾਂ ਨਮ

Written by  Lajwinder kaur   |  March 30th 2020 10:53 AM  |  Updated: March 30th 2020 10:53 AM

ਜਪਜੀ ਖਹਿਰਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਪੜ੍ਹਕੇ ਹੋ ਜਾਣਗੀਆਂ ਅੱਖਾਂ ਨਮ

ਹਰ ਸ਼ਖ਼ਸ਼ ਦੀ ਜ਼ਿੰਦਗੀ ‘ਚ ‘ਮਾਂ- ਬਾਪ’ ਬਹੁਤ ਹੀ ਅਹਿਮ ਹੁੰਦੇ ਨੇ । ਹਰ ਬੱਚਾ ਆਪਣੇ ਬਾਪ ਦੀ ਉਂਗਲੀ ਫੜਕੇ ਚਲਣਾ ਸਿੱਖਦਾ ਹੈ । ਤਾਹੀਂ ਮਾਪਿਆਂ ਨੂੰ  ਰੱਬ ਦੇ ਬਰਾਬਰ ਮੰਨਿਆ ਜਾਂਦਾ ਹੈ । ਪਰ ਜਦੋਂ ਮਾਂ ਬਾਪ ‘ਚੋਂ ਕੋਈ ਇਸ ਜਹਾਨ ਨੂੰ ਛੱਡ ਕੇ ਤੁਰ ਜਾਂਦਾ ਹੈ ਤਾਂ ਉਹ ਦੁੱਖ ਬਹੁਤ ਹੀ ਵੱਡਾ ਦੁੱਖ ਹੁੰਦਾ ਹੈ । ਅਜਿਹਾ ਹੀ ਦੁੱਖ ‘ਚੋਂ ਪਿਛਲੇ ਸਾਲ ਪੰਜਾਬੀ ਅਦਾਕਾਰਾ ਜਪਜੀ ਖਹਿਰਾ ਲੰਘੇ ਸਨ । ਸਾਲ 2019 ਉਨ੍ਹਾਂ ‘ਤੇ ਦੁੱਖਾਂ ਦੀ ਛਾਪ ਛੱਡ ਗਿਆ । ਪਿਛਲੇ ਸਾਲ 30 ਮਾਰਚ ਨੂੰ ਉਨ੍ਹਾਂ ਦੇ ਪਿਤਾ ਸਰਦਾਰ ਪ੍ਰੇਮ ਪ੍ਰਕਾਸ਼ ਸਿੰਘ ਖਹਿਰਾ ਨੇ ਇਸ ਜਗਤ ‘ਤੇ ਆਖਰੀ ਸਾਹ ਲਿਆ ਸੀ ।

ਅੱਜ ਜਪਜੀ ਖਹਿਰਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਇੰਸਟਾਗ੍ਰਾਮ ‘ਤੇ ਲਿਖਿਆ ਹੈ,

‘ਚਿੱਠੀ ਨਾ ਕੋਈ ਸੰਦੇਸ਼

ਜਾਣੇ ਵੋ ਕੌਣ ਸਾ ਦੇਸ਼

ਜਾਹਾਂ ਤੁਮ ਚਲੇ ਗਏ

ਕਹਾ ਤੁਮ ਚਲੇ ਗਏ

ਅੱਜ ਤੁਹਾਨੂੰ ਗਏ ਨੂੰ ਇੱਕ ਸਾਲ ਹੋ ਗਿਆ ਹੈ ਡੈਡ

ਸ਼ਬਦ ਵੀ ਘੱਟ ਨੇ ਇਹ ਦੱਸਣ ਲਈ ਕਿ ਮੈਂ ਡੈਡ ਤੁਹਾਨੂੰ ਕਿੰਨਾ ਯਾਦ ਕਰਦੀ ਹਾਂ...ਕਿਹੜੇ ਸ਼ਬਦਾਂ ‘ਚ ਇਸ ਅਹਿਸਾਸ ਨੂੰ ਬਿਆਨ ਕਰਾਂ...ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਖੁਸ਼ ਰੱਖੇ ਜਿਵੇਂ ਕਿ ਤੁਸੀਂ ਰਹਿੰਦੇ ਸੀ..ਮੈਂ ਆਪਣੇ ਸੁਪਰ ਹੀਰੋ, ਮੇਰੇ ਬੈਸਟ ਫ੍ਰੈਡ, ਰਖਵਾਲੇ, ਰਹਿਨੁਮਾ ਤੇ ਮੇਰਾ ਸਾਰਾ ਕੁਝ ਨੂੰ ਯਾਦ ਕਰਦੀ ਹਾਂ’

 

View this post on Instagram

 

#jorathesecondchapter #punjabifilm 6th March

A post shared by Japji Khaira (@thejapjikhaira) on

ਇਸ ਪੋਸਟ ਉੱਤੇ ਰਾਣਾ ਰਣਬੀਰ ਨੇ ਵੀ ਕਮੈਂਟ ਕਰਕੇ ਉਨ੍ਹਾਂ ਨੂੰ ਹੌਂਸਲਾ ਰੱਖਣ ਲਈ ਕਿਹਾ ਹੈ । ਫੈਨਜ਼ ਵੀ ਕਮੈਂਟਸ ਕਰਕੇ ਉਨ੍ਹਾਂ ਨੂੰ ਹਿੰਮਤ ਦੇ ਰਹੇ ਨੇ । ਇਸ ਔਖੇ ਸਮੇਂ ਨੂੰ ਉਹੀ ਜਾਣ ਸਕਦਾ ਹੈ ਜਿਸਦਾ ਕੋਈ ਪਿਆਰਾ ਇਸ ਜਹਾਨ ਤੋਂ ਤੁਰ ਜਾਂਦੇ ਹਨ ।

ਜੇ ਗੱਲ ਕਰੀਏ ਜਪਜੀ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਵੱਡੇ ਪਰਦੇ ਉੱਤੇ ਵੱਖਰੇ ਕਿਰਦਾਰ ‘ਚ ਨਜ਼ਰ ਆਏ ਨੇ । ਜੀ ਹਾਂ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ਜੋਰਾ ਦੂਜਾ ਅਧਿਆਇ ‘ਚ ਉਹ ਅਹਿਮ ਰੋਲ ‘ਚ ਨਜ਼ਰ ਆ ਚੁੱਕੇ ਨੇ । ਉਨ੍ਹਾਂ ਦੀ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋਈ ਸੀ ਤੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ ਹੈ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਕਾਫੀ ਪਸੰਦ ਵੀ ਕੀਤਾ ਗਿਆ । ਪਰ ਕੋਰੋਨਾ ਦੀ ਮਾਰ ਵੀ ਇਸ ਫ਼ਿਲਮ ‘ਤੇ ਪਈ ਹੈ, ਨਹੀਂ ਤਾਂ ਅਜੇ ਫ਼ਿਲਮ ਨੇ ਹੋਰ ਵਧੀਆ ਪ੍ਰਦਰਸ਼ਨ ਕਰਨਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network