ਜਪਜੀ ਖਹਿਰਾ ਨੇ ਸ਼ੇਅਰ ਕੀਤਾ ਆਪਣਾ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  June 26th 2020 05:28 PM |  Updated: June 26th 2020 06:14 PM

ਜਪਜੀ ਖਹਿਰਾ ਨੇ ਸ਼ੇਅਰ ਕੀਤਾ ਆਪਣਾ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਜਪਜੀ ਖਹਿਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣਾ ਇੱਕ ਡਾਂਸ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਇਹ ਵੀਡੀਓ ਉਨ੍ਹਾਂ ਦੀ ਸਾਲ 2018 ‘ਚ ਆਈ ਪੰਜਾਬੀ ਫ਼ਿਲਮ ਕੁੜਮਾਈਆਂ ਦਾ ਹੈ ।

 

View this post on Instagram

 

#kurmaiyan #punjabifilm #pollywood #punjabimusic #punjab #punjabi #filmmaking #indiandance

A post shared by Japji Khaira (@thejapjikhaira) on

ਇਹ ਵੀਡੀਓ ਫ਼ਿਲਮ ਦੀ ਸ਼ੂਟਿੰਗ ਦੌਰਾਨ ਦਾ ਹੈ, ਜਿਸ ‘ਚ ਉਹ ਪੰਜਾਬੀ ਗੀਤ ਉੱਤੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ । ਦਰਸ਼ਕਾਂ ਨੂੰ ਇਹ ਪੁਰਾਣਾ ਵੀਡੀਓ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

jora second chapter japji khaira

ਜੇ ਗੱਲ ਕਰੀਏ ਜਪਜੀ ਖਹਿਰਾ ਤਾਂ ਉਹ ਅਖੀਰਲੀ ਵਾਰ ਨਾਮੀ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ਜੋਰਾ ਦੂਜਾ ਅਧਿਆਇ ‘ਚ ਅਹਿਮ ਰੋਲ ‘ਚ ਨਜ਼ਰ ਆਏ ਸੀ । ਇਹ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋਈ ਸੀ ਤੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ ਹੈ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਕਾਫੀ ਪਸੰਦ ਵੀ ਕੀਤਾ ਗਿਆ । ਪਰ ਕੋਰੋਨਾ ਵਾਇਰਸ ਦੀ ਮਾਰ ਵੀ ਇਸ ਫ਼ਿਲਮ ‘ਤੇ ਪਈ ਹੈ, ਨਹੀਂ ਤਾਂ ਅਜੇ ਫ਼ਿਲਮ ਨੇ ਹੋਰ ਵਧੀਆ ਪ੍ਰਦਰਸ਼ਨ ਕਰਨਾ ਸੀ । ਅਦਾਕਾਰੀ ਤੋਂ ਇਲਾਵਾ ਉਹ ਕਈ ਰਿਆਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ ।

japji kharia 2


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network