ਜਪਜੀ ਖਹਿਰਾ ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

written by Shaminder | July 30, 2021

ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਇਨ੍ਹਾਂ ਤਸਵੀਰਾਂ ‘ਚ ਜਪਜੀ ਖਹਿਰਾ ਹੱਥਾਂ ‘ਤੇ ਮਹਿੰਦੀ ਲਾਈ ਅਤੇ ਬਾਹਵਾਂ ਵਿੱਚ ਚੂੜਾ ਪਾਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਅੱਜ ਦਿਨ ਚੜਿਆ ਤੇਰੇ ਰੰਗ ਵਰਗਾ’ ।

punjabi Actress japji khaira looking stunning Image From Instagram

ਹੋਰ ਪੜ੍ਹੋ : 78 ਸਾਲਾਂ ਬੇਬੇ ਡਾਂਸ ਦੇ ਮਾਮਲੇ ’ਚ ਸਭ ਨੂੰ ਛੱਡ ਦਿੰਦੀ ਹੈ ਪਿੱਛੇ, ਮਿਲੀਅਨ ਵਿੱਚ ਹੁੰਦੇ ਹਨ ਡਾਂਸ ਵੀਡੀਓ ਦੇ ਵੀਵਰਜ਼ 

inside photo of japji khaira at farmer protest Image From Instagram

ਜਪਜੀ ਖਹਿਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਪਸੰਦ ਆ ਰਹੀਆਂ ਹਨ । ਜਪਜੀ ਖਹਿਰਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਆਉਣ ਵਾਲੇ ਪ੍ਰਾਜੈਕਟਸ ਦੀ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ ।

Japji khaira Image From Instagram

ਫ਼ਿਲਮਾਂ ਦੇ ਨਾਲ-ਨਾਲ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਪਿੱਛੇ ਜਿਹੇ ਜਪਜੀ ਖਹਿਰਾ ਅਤੇ ਦੇਵ ਖਰੌੜ ਦੇ ਨਾਲ ਗੀਤ ‘ਸਰੈਂਡਰ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਮਨਕਿਰਤ ਔਲਖ ਦੇ ਗੀਤ ਵੀ ਵਿਖਾਈ ਦਿੱਤੀ ਸੀ । ਜਪਜੀ ਖਹਿਰਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Japji Khaira (@thejapjikhaira)

0 Comments
0

You may also like