ਜਸਬੀਰ ਜੱਸੀ ਨੇ ਆਮਿਰ ਖ਼ਾਨ ਦੇ ਨਾਲ ਖ਼ੂਬਸੂਰਤ ਪਲਾਂ ਨੂੰ ਕੈਮਰੇ ‘ਚ ਕੀਤਾ ਕੈਪਚਰ, ਕਿਹਾ ‘ਦਿਲ ਦਾ ਅਮੀਰ, ਆਮਿਰ ਖ਼ਾਨ’

Written by  Shaminder   |  January 28th 2023 01:37 PM  |  Updated: January 28th 2023 01:37 PM

ਜਸਬੀਰ ਜੱਸੀ ਨੇ ਆਮਿਰ ਖ਼ਾਨ ਦੇ ਨਾਲ ਖ਼ੂਬਸੂਰਤ ਪਲਾਂ ਨੂੰ ਕੈਮਰੇ ‘ਚ ਕੀਤਾ ਕੈਪਚਰ, ਕਿਹਾ ‘ਦਿਲ ਦਾ ਅਮੀਰ, ਆਮਿਰ ਖ਼ਾਨ’

ਜਸਬੀਰ ਜੱਸੀ ਨੇ ਕੈਪਚਰ ਕੀਤੇ ਆਮਿਰ ਖ਼ਾਨ ਦੇ ਨਾਲ ਖ਼ੂਬਸੂਰਤ ਪਲ

ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦਾ ਦੋਸਤ ਬਲਬੀਰ ਬੀਰਾ ਅਤੇ ਬਾਲੀਵੁੱਡ ਸਟਾਰ ਆਮਿਰ ਖ਼ਾਨ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਜਸਬੀਰ ਜੱਸੀ ਦੇ ਖ਼ਾਸ ਦੋਸਤ ਬਲਬੀਰ ਸਿੰਘ ਬੀਰਾ ਆਮਿਰ ਖ਼ਾਨ (Aamir khan)ਨੂੰ ਗੀਤ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ ।

jasbir jassi Image Source : Instagram

ਹੋਰ ਪੜ੍ਹੋ : ਪ੍ਰਿਯੰਕਾ ਅਤੇ ਸ਼ਿਵ ਨੂੰ ਛੱਡ ਇਹ ਮੁਕਾਬਲੇਬਾਜ਼ ਬਣਿਆ ਘਰ ਦਾ ਬਾਦਸ਼ਾਹ

ਜਦੋਂਕਿ ਜਸਬੀਰ ਜੱਸੀ ਇਨ੍ਹਾਂ ਪਲਾਂ ਨੂੰ ਆਪਣੇ ਕੈਮਰੇ ‘ਚ ਕੈਦ ਕਰਨ ਲੱਗੇ ਹੋਏ ਸਨ । ਆਮਿਰ ਖ਼ਾਨ ਵੀ ਇਸ ਗੀਤ ਦਾ ਅਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ ।

Aamir khan ,, image Source : Instagram

ਹੋਰ ਪੜ੍ਹੋ : ‘ਤੂੰ ਹੋਵੇਂ ਮੈਂ ਹੋਵਾਂ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲ ਰਹੀ ਹੈ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਖੱਟੀ ਮਿੱਠੀ ਨੋਕ ਝੋਕ

ਜਸਬੀਰ ਜੱਸੀ ਨੇ ਕਿਹਾ ਦਿਲ ਦਾ ਅਮੀਰ, ਆਮਿਰ ਖ਼ਾਨ

ਜਸਬੀਰ ਜੱਸੀ ਦੇ ਵੱਲੋਂ ਸਾਂਝਾ ਕੀਤਾ ਗਿਆ ਇਹ ਵੀਡੀਓ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।

Image Source : Instagram

ਜਸਬੀਰ ਜੱਸੀ ਨੇ ਇਸ ਤੋਂ ਇਲਾਵਾ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦਿਲ ਦਾ ਅਮੀਰ, ਆਮਿਰ ਖ਼ਾਨ’।

Jasbir jassi ,, Image Source : Instagram

ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਜਿਸ ‘ਚ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’, ‘ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ’, ‘ਕੋਕਾ’, ‘ਇੱਕ ਗੇੜਾ ਗਿੱਧੇ ਵਿੱਚ ਹੋਰ’ ਸਣੇ ਕਈ ਗੀਤ ਸ਼ਾਮਿਲ ਹਨ । ਜਸਬੀਰ ਜੱਸੀ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network