ਗਾਇਕ ਜਸਬੀਰ ਜੱਸੀ ਦੇ ਪਾਏ ਪੂਰਨਿਆਂ ’ਤੇ ਹੀ ਚੱਲ ਰਹੇ ਹਨ ਉਹਨਾਂ ਦੇ ਬੇਟੇ ਸਾਕਾਰ ਤੇ ਜੈਰੀ

written by Rupinder Kaler | January 11, 2020

ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਸੈਲੀਬ੍ਰਿਟੀ ਦੇ ਬੱਚਿਆਂ ਨੂੰ ਸੈਲੀਬ੍ਰਿਟੀ ਵਾਂਗ ਹੀ ਟਰੀਟ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆਂ ਮੀਡੀਆ ਤੇ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਵੀ ਖੂਬ ਵਾਇਰਲ ਹੁੰਦੀਆਂ ਹਨ । ਸੈਲੀਬ੍ਰਿਟੀ ਦੇ ਬੱਚੇ ਕਿਸੇ ਨਾ ਕਿਸੇ ਪਾਰਟੀ ਜਾਂ ਫਿਰ ਚੈਟ ਸ਼ੋਅ ਵਿੱਚ ਨਜ਼ਰ ਆ ਜਾਂਦੇ ਹਨ । ਪਰ ਹਿੱਟ ਗਾਇਕ ਜਸਬੀਰ ਜੱਸੀ ਦੇ ਬੱਚਿਆਂ ਨਾਲ ਅਜਿਹਾ ਕੁਝ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਬੇਟਿਆਂ ਜੈਰੀ ਤੇ ਸਾਕਾਰ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਹੈ । https://www.instagram.com/p/B6xKmMQDRrD/ ਜੱਸੀ ਨੇ ਆਪਣੀ ਨਿਜੀ ਜ਼ਿੰਦਗੀ ਨੂੰ ਹਮੇਸ਼ਾ ਮੀਡੀਆ ਤੋਂ ਦੂਰ ਰੱਖਿਆ ਹੈ । ਇਸੇ ਲਈ ਉਹਨਾਂ ਨੂੰ ਕਦੇ ਵੀ ਕਿਸੇ ਇੰਟਰਵਿਊ ਜਾਂ ਫਿਰ ਟੀਵੀ ਪ੍ਰੋਗਰਾਮ ਤੇ ਆਪਣੇ ਪਰਿਵਾਰ ਬਾਰੇ ਗੱਲ ਕਰਦੇ ਨਹੀਂ ਦੇਖਿਆ ਗਿਆ । ਜਸਬੀਰ ਜੱਸੀ ਨੇ ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਇਸ ਸਭ ਬਾਰੇ ਖੁਲਾਸਾ ਕਰਦੇ ਹੋਏ ਕਿਹਾ ਸੀ ਕਿ ‘ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਬੇਟੇ ਇਹ ਮਹਿਸੂਸ ਕਰਨ ਕਿ ਉਹ ਕਿਸੇ ਸੈਲੀਬ੍ਰਿਟੀ ਦੀ ਔਲਾਦ ਹਨ ਜਾਂ ਉਹ ਇਹ ਮਹਿਸੂਸ ਕਰਨ ਕਿ ਉਹ ਸੈਲੀਬ੍ਰਿਟੀ ਹਨ’ । ਇਸ ਇੰਟਰਵਿਊ ਵਿੱਚ ਜਸਬੀਰ ਜੱਸੀ ਨੇ ਕਿਹਾ ਕਿ ‘ਉਹਨਾਂ ਦੇ ਬੇਟੇ ਜੈਰੀ ਤੇ ਸਾਕਾਰ ਮਿਊਜ਼ਿਕ ਦੇ ਖੇਤਰ ਨਾਲ ਜੁੜੇ ਹੋਏ ਹਨ ਜਿਸ ਤਰ੍ਹਾਂ ਉਹ ਜੁੜੇ ਹੋਏ ਨੇ । ਸਾਕਾਰ ਇੱਕ ਚੰਗਾ ਗਾਇਕ ਤੇ ਮਿਊਜ਼ਿਕ ਪ੍ਰੋਡਿਊਸਰ ਹੈ ਤੇ ਉਸ ਨੇ ਅਮਰੀਕਾ ਦੇ ਇਕ ਸਕੂਲ ਤੋਂ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ । https://www.instagram.com/p/B60JkusjFIg/ ਜੈਰੀ ਨੇ ਹਾਲ ਹੀ ਵਿੱਚ ਇੱਕ ਮਾਡਲ ਤੇ ਗਾਇਕ ਨਾਲ ਕੰਮ ਕੀਤਾ ਹੈ’ । ਜੱਸੀ ਨੇ ਇਸ ਇੰਟਰਵਿਊ ਵਿੱਚ ਦੱਸਿਆ ਕਿ ‘ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਦੇ ਇਹ ਨਹੀਂ ਸਿਖਾਇਆ ਕਿ ਉਹ ਸਫ਼ਲ ਹੋਣ ਲਈ ਕੋਈ ਸ਼ਾਰਟਕੱਟ ਅਪਨਾਉਣ, ਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਬੇਟੇ ਸਹੀ ਰਸਤੇ ’ਤੇ ਚੱਲ ਰਹੇ ਹਨ’ ।

0 Comments
0

You may also like