ਕਪਿਲ ਸ਼ਰਮਾ ਦੇ ਪੁੱਤਰ ਦੀ ਜਨਮਦਿਨ ਪਾਰਟੀ ‘ਚ ਖੂਬ ਮਸਤੀ ਕਰਦੇ ਨਜ਼ਰ ਆਏ ਜਸਬੀਰ ਜੱਸੀ; ਦੇਖੋ ਤਸਵੀਰਾਂ

Written by  Lajwinder kaur   |  February 02nd 2023 10:36 AM  |  Updated: February 02nd 2023 11:06 AM

ਕਪਿਲ ਸ਼ਰਮਾ ਦੇ ਪੁੱਤਰ ਦੀ ਜਨਮਦਿਨ ਪਾਰਟੀ ‘ਚ ਖੂਬ ਮਸਤੀ ਕਰਦੇ ਨਜ਼ਰ ਆਏ ਜਸਬੀਰ ਜੱਸੀ; ਦੇਖੋ ਤਸਵੀਰਾਂ

Kapil Sharma's Son Trishaan's 2nd Birthday : ਬੀਤੇ ਦਿਨੀਂ ਕਪਿਲ ਸ਼ਰਮਾ ਨੇ ਆਪਣੇ ਪੁੱਤਰ ਤ੍ਰਿਸ਼ਾਨ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਤ੍ਰਿਸ਼ਾਨ ਜੋ ਕਿ 1 ਫਰਵਰੀ ਨੂੰ ਦੋ ਸਾਲ ਦਾ ਹੋ ਗਿਆ ਹੈ। ਇਸ ਮੌਕੇ 'ਤੇ ਕਪਿਲ ਸ਼ਰਮਾ ਨੇ ਸ਼ਾਨਦਾਰ ਪਾਰਟੀ ਦਿੱਤੀ। ਬੇਟੇ ਤ੍ਰਿਸ਼ਾਨ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਉੱਤੇ ਕਪਿਲ ਸ਼ਰਮਾ ਦੇ ਖਾਸ ਦੋਸਤ ਵੀ ਪਹੁੰਚੇ ਸਨ। ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਇਸ ਖ਼ਾਸ ਮੌਕੇ ਉੱਤੇ ਸ਼ਿਰਕਤ ਕੀਤੀ।

ਹੋਰ ਪੜ੍ਹੋ : ਨੈੱਟਫਲਿਕਸ ਦੇਵੇਗਾ ਯਸ਼ ਚੋਪੜਾ ਨੂੰ ਖ਼ਾਸ ਸ਼ਰਧਾਂਜਲੀ; 14 ਫਰਵਰੀ ਨੂੰ ਰਿਲੀਜ਼ ਕਰੇਗਾ ‘ਦਿ ਰੋਮਾਂਟਿਕਸ’

ਜਸਬੀਰ ਜੱਸੀ ਨੇ ਸਾਂਝੀਆਂ ਕੀਤੀਆਂ ਤ੍ਰਿਸ਼ਾਨ ਦੇ ਜਨਮਦਿਨ ਦੀਆਂ ਤਸਵੀਰਾਂ

ਗਾਇਕ ਜਸਬੀਰ ਜੱਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਜਸਬੀਰ ਜੱਸੀ ਅਤੇ ਕਪਿਲ ਸ਼ਰਮਾ ਦੀ ਚੰਗੀ ਸਾਂਝ ਹੈ। ਜਿਸ ਕਰਕੇ ਉਹ ਅਕਸਰ ਹੀ ਕਪਿਲ ਸ਼ਰਮਾ ਦੇ ਲਗਪਗ ਹਰ ਫੰਕਸ਼ਨ ਵਿੱਚ ਨਜ਼ਰ ਆਉਂਦੇ ਹਨ। ਬੀਤੇ ਦਿਨੀਂ ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦੇ ਲਈ ਜਨਮਦਿਨ ਪਾਰਟੀ ਰੱਖੀ ਸੀ। ਜਿਸ ਵਿੱਚ ਜਸਬੀਰ ਜੱਸੀ ਵੀ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ।

kapil sharma news

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Happy Birthday Aseesan #trishaan @kapilsharma @ginnichatrath’। ਤਸਵੀਰਾਂ ਵਿੱਚ ਦੇਖ ਸਕਦੇ ਹੋ ਗਿੰਨੀ ਚਤਰਥ ਨੇ ਧੀ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਕਪਿਲ ਸ਼ਰਮਾ ਨੇ ਆਪਣੇ ਪੁੱਤਰ ਨੂੰ ਗੋਦੀ ਚੁੱਕਿਆ ਹੋਇਆ ਹੈ। ਜਸਬੀਰ ਜੱਸੀ ਕਪਿਲ ਸ਼ਰਮਾ ਦੇ ਪਰਿਵਾਰ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।

kapil sharma news son birthday

ਕਪਿਲ ਸ਼ਰਮਾ ਨੇ ਵੀ ਆਪਣੇ ਪੁੱਤਰ ਲਈ ਲਿਖਿਆ ਸੀ ਖੁਸ਼ ਸੁਨੇਹਾ

ਕਪਿਲ ਸ਼ਰਮਾ ਨੇ ਵੀ ਆਪਣੇ ਪੁੱਤਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਖ਼ਾਸ ਪੋਸਟ ਪਾਈ ਸੀ। ਉਨ੍ਹਾਂ ਨੇ ਆਪਣੇ ਬੇਟੇ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ ਸੀ, 'ਜਨਮਦਿਨ ਮੁਬਾਰਕ ਤ੍ਰਿਸ਼ਾਨ...ਸਾਡੀ ਜ਼ਿੰਦਗੀ ਵਿੱਚ ਰੰਗ ਭਰਨ ਲਈ ਤੁਹਾਡਾ ਧੰਨਵਾਦ....ਮੈਨੂੰ ਮੇਰੀ ਜ਼ਿੰਦਗੀ ਦੇ ਇਹ ਦੋ ਅਨਮੋਲ ਤੋਹਫ਼ੇ ਦੇਣ ਲਈ ਗਿੰਨੀ ਦਾ ਧੰਨਵਾਦ...’। ਇਸ ਪੋਸਟ ਉੱਤੇ ਅਰਚਨਾ ਪੂਰਨ ਸਿੰਘ, ਮੀਕਾ ਸਿੰਘ, ਨੀਤੀ ਮੋਹਨ, ਕੀਕੂ ਸ਼ਾਰਦਾ ਅਤੇ ਹਰਸ਼ ਲਿੰਬਾਚੀਆ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਕਪਿਲ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਸਨ।

 

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network