ਪੰਜਾਬੀ ਕਲਾਕਾਰਾਂ ‘ਚ ਗਣੇਸ਼ ਚਤੁਰਥੀ ਦਾ ਉਤਸ਼ਾਹ, ਕਪਿਲ ਸ਼ਰਮਾ ਦੇ ਘਰ ਪਹੁੰਚ ਕੇ ਜਸਬੀਰ ਜੱਸੀ ਨੇ ਵੀ ਕੀਤੀ ਪੂਜਾ

written by Lajwinder kaur | September 01, 2022

Ganesh Chaturthi 2022: ਭਾਰਤ ‘ਚ ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕ ਗਣੇਸ਼ ਜੀ ਦੀ ਮੂਰਤੀ ਨੂੰ ਆਪਣੇ ਘਰਾਂ ‘ਚ ਸਥਾਪਿਤ ਕਰ ਰਹੇ ਹਨ। ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਪੰਜਾਬੀ ਕਲਾਕਾਰ ਵੀ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਉਂਦੇ ਹਨ।

ਪੰਜਾਬੀ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਦੇ ਰਹੇ ਹਨ। ਇਸ ਮੌਕੇ ਪੰਜਾਬੀ ਸਿੰਗਰ ਜਸਬੀਰ ਜੱਸੀ ਨੇ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖਾਸ ਮੁਲਾਕਾਤ ਕੀਤੀ। ਉਹ ਕਪਿਲ ਸ਼ਰਮਾ ਨਾਲ ਗਣੇਸ਼ ਚਤੁਰਥੀ ਮੌਕੇ ਪੂਜਾ ਕਰਦੇ ਨਜ਼ਰ ਆਏ। ਇਸ ਮੌਕੇ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਵੀ ਮੌਜੂਦ ਰਹੀ।

ਹੋਰ ਪੜ੍ਹੋ : ਤਲਾਕ ਦੀਆਂ ਖਬਰਾਂ ‘ਚ ਗਣੇਸ਼ ਚਤੁਰਥੀ 'ਤੇ ਇਕੱਠੇ ਨਜ਼ਰ ਆਏ ਚਾਰੂ ਅਸੋਪਾ ਅਤੇ ਰਾਜੀਵ ਸੇਨ, ਯੂਜ਼ਰਸ ਨੇ ਕਿਹਾ-‘ਕਿਯਾ ਡਰਾਮਾ ਹੈ?’

inside image of kapil sharma with ganesh image source instagram

ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਉਤਸਵ ਦੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਨਾਲ ਦਿਖਾਈ ਦੇ ਰਹੇ ਹਨ। ਦੂਜੀ ਤਸਵੀਰ ਚ ਕਪਿਲ ਸ਼ਰਮਾ ਦੇ ਸ਼ੋਅ ਦੇ ਕੁਝ ਕਲਾਕਾਰ ਵੀ ਨਜ਼ਰ ਆ ਰਹੇ ਹਨ।

ganesh festvial image source instagram

ਦੱਸ ਦਈਏ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਆਪਣੇ ਨਵੇਂ ਸੀਜ਼ਨ ਨਾਲ ਟੀ. ਵੀ. 'ਤੇ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹੈ। ਨਵੇਂ ਸੀਜ਼ਨ ‘ਚ ਕਈ ਨਵੇਂ ਚਿਹਰੇ ਵੀ ਨਜ਼ਰ ਆਉਣਗੇ। ਸ਼ੋਅ ਦਾ ਪ੍ਰੋਮੋ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਨਵਾਂ ਸੀਜ਼ਨ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹੈ।

jasbir jassi with kapil sharma image source Instagram

 

 

View this post on Instagram

 

A post shared by Jassi (@jassijasbir)

You may also like