ਤਲਾਕ ਦੀਆਂ ਖਬਰਾਂ ‘ਚ ਗਣੇਸ਼ ਚਤੁਰਥੀ 'ਤੇ ਇਕੱਠੇ ਨਜ਼ਰ ਆਏ ਚਾਰੂ ਅਸੋਪਾ ਅਤੇ ਰਾਜੀਵ ਸੇਨ, ਯੂਜ਼ਰਸ ਨੇ ਕਿਹਾ-‘ਕਿਯਾ ਡਰਾਮਾ ਹੈ?’

written by Lajwinder kaur | August 31, 2022

Charu Asopa and Rajeev Sen, who have been celebrated Ganesh Chaturthi together:  ਚਾਰੂ ਅਸੋਪਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਤੀ ਰਾਜੀਵ ਸੇਨ ਨਾਲ ਨਜ਼ਰ ਆ ਰਹੀ ਹੈ। ਜੀ ਹਾਂ, ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਤੀ ਰਾਜੀਵ ਦੇ ਕਾਫੀ ਕਰੀਬ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਕੁਝ ਪ੍ਰਸ਼ੰਸਕ ਤਾਂ ਖੁਸ਼ ਨੇ ਤੇ ਕੁਝ ਯੂਜ਼ਰਸ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।

ਚਾਰੂ ਅਸੋਪਾ ਨੇ ਆਪਣੇ ਘਰ 'ਚ ਗਣੇਸ਼ ਤਿਉਹਾਰ ਮਨਾਇਆ ਅਤੇ ਇਸ ਤਿਉਹਾਰ 'ਚ ਉਨ੍ਹਾਂ ਦੇ ਨਾਲ ਪਤੀ ਰਾਜੀਵ ਸੇਨ ਵੀ ਮੌਜੂਦ ਸਨ ਅਤੇ ਦੋਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਜਲਦੀ ਹੀ ਵੱਖ ਹੋਣ ਵਾਲੇ ਹਨ।

inside image of charu and rajeev image source Instagram

ਹੋਰ ਪੜ੍ਹੋ : ਬਿੱਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਇਸ ਅਦਾਕਾਰਾ ਨੂੰ ਮਿਲੀ ਬਲਾਤਕਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ, ਅਦਾਕਾਰਾ ਨੇ ਸੁਣਿਆ ਆਪਣਾ ਦਰਦ

ਰਾਜੀਵ ਅਤੇ ਚਾਰੂ ਨੇ 7 ਜੂਨ 2019 ਨੂੰ ਸੱਤ ਫੇਰੇ ਲਏ। ਸਾਲ 2021 'ਚ ਦੋਹਾਂ ਦੀ ਇਕ ਬੇਟੀ ਹੋਈ, ਜਿਸ ਦਾ ਨਾਂ ਜ਼ਿਆਨਾ ਰੱਖਿਆ ਗਿਆ ਹੈ। ਜ਼ਿਆਨਾ ਦੇ ਜਨਮ ਤੋਂ ਬਾਅਦ ਵੀ, ਦੋਵਾਂ ਵਿਚਾਲੇ ਲੜਾਈ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਣੀਆਂ ਸ਼ੁਰੂ ਹੋ ਗਈਆਂ ਸਨ।

inside image rajeev and charu image source Instagram

ਤੁਹਾਨੂੰ ਦੱਸ ਦੇਈਏ ਕਿ ਚਾਰੂ ਦਾ ਵਿਆਹ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨਾਲ ਹੋਇਆ ਸੀ। ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਵਾਂ ਵਿਚਾਲੇ ਮੁਸ਼ਕਲਾਂ ਆਉਣ ਲੱਗੀਆਂ। ਪਰ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਇੱਕ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਤੇ ਸਭ ਠੀਕ ਹੋ ਗਿਆ। ਪਰ ਬੇਟੀ ਦੇ ਜਨਮ ਤੱਕ ਸਭ ਠੀਕ ਰਿਹਾ। ਫਿਰ ਬੇਟੀ ਦੇ ਜਨਮ ਦੇ ਕੁਝ ਮਹੀਨਿਆਂ ਬਾਅਦ ਦੋਵਾਂ ਦੇ ਰਿਸ਼ਤੇ 'ਚ ਕੜਵਾਹਟ ਆ ਗਈ ਅਤੇ ਫਿਰ ਚਾਰੂ ਨੇ ਤਲਾਕ ਲੈਣ ਦੀ ਗੱਲ ਕੀਤੀ ਸੀ।

inside comment pic image source Instagram

ਹਾਲ ਹੀ 'ਚ ਖਬਰ ਸਾਹਮਣੇ ਆਈ ਸੀ ਕਿ ਅਦਾਕਾਰਾ ਦਾ ਆਪਣੇ ਪਤੀ ਰਾਜੀਵ ਸੇਨ ਨਾਲ ਰਿਸ਼ਤਾ ਹੁਣ ਟੁੱਟਣ ਦੀ ਕਗਾਰ 'ਤੇ ਹੈ। ਪਰ ਚਾਰੂ ਦੀਆਂ ਸ਼ੇਅਰ ਕੀਤੀਆਂ ਤਸਵੀਰਾਂ ਕੁਝ ਹੋਰ ਹੀ ਦੱਸਦੀਆਂ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਇਕੱਠੇ ਹੋਣ ਤੇ ਵਧਾਈਆਂ ਦੇ ਰਹੇ ਹਨ। ਪਰ ਕੁਝ ਯੂਜ਼ਰ ਦਾ ਗੁੱਸਾ ਸੱਤਵੇਂ ਆਸਮਾਨ ਤੇ ਹੈ। ਇੱਕ ਯੂਜ਼ਰ ਨੇ ਲਿਖਿਆ ਹੈ- ਐਸੇ ਲੱਗ ਰਿਹਾ ਹੈ ਹਮੇ ਪਾਗਲ ਬਣਾਇਆ ਗਿਆ ਹੈ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ਕਿਯਾ ਡਰਾਮਾ ਹੈ ਭਾਈ ਸਮਝ ਨਹੀਂ ਆਤਾ..’।

 

 

View this post on Instagram

 

A post shared by Charu Asopa Sen (@asopacharu)

You may also like