ਸਾਰਿਆਂ ਨੂੰ ਆਪਣੇ ਗੀਤਾਂ ‘ਤੇ ਨਚਾਉਣ ਵਾਲੀ ਜੈਸਮੀਨ ਸੈਂਡਲਾਸ ਹੋਈ ਭਾਵੁਕ, ਕਿਹਾ ‘ਮੈਨੂੰ ਲਵ ਲੈਟਰ ਲਿਖੋ, ਔਖੇ ਵੇਲੇ ਸਹਾਰਾ ਦੇਣਗੇ’

written by Shaminder | September 09, 2022

ਜੈਸਮੀਨ ਸੈਂਡਲਾਸ (Jasmine Sandlas) ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰ ਰਹੀ ਹੈ । ਜਿਸ ਤੋਂ ਬਾਅਦ ਉਸ ਨੇ ਆਪਣੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਜਾਨਣ ਦੇ ਲਈ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਤੁਹਾਨੂੰ ਮੇਰੇ ਗੀਤਾਂ ਚੋਂ ਕਿਹੜਾ ਗੀਤ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਉਹ ਦੱਸਣਾ ।

Jasmine Sandlas

ਹੋਰ ਪੜ੍ਹੋ : ਰਾਹੁਲ ਵੈਦਿਆ ਨੇ ਪਤਨੀ ਦਿਸ਼ਾ ਪਰਮਾਰ ਦੇ ਨਾਲ ਪੰਜਾਬੀ ਗੀਤ ‘ਤੇ ਬਣਾਇਆ ਰੋਮਾਂਟਿਕ ਵੀਡੀਓ

ਉਸ ਨੇ ਅੱਗੇ ਇਸ ਵੀਡੀਓ ‘ਚ ਇਹ ਵੀ ਕਿਹਾ ਕਿ ਇਨ੍ਹਾਂ ਗੀਤਾਂ ਚੋਂ ਕਿਹੜਾ ਗੀਤ ਤੁਹਾਡੀ ਜ਼ਿੰਦਗੀ ਦੀ ਸਟੋਰੀ ਦੇ ਨਾਲ ਮਿਲਦਾ ਜੁਲਦਾ ਹੈ । ਉਹ ਜ਼ਰੂਰ ਦੱਸਣਾ । ਇਸ ਦੇ ਨਾਲ ਹੀ ਗਾਇਕਾ ਨੇ ਕਿਹਾ ਕਿ ਤੁਸੀਂ ਮੈਨੂੰ ਆਡੀਓ ਨੋਟ ਭੇਜੋ ਜਾਂ ਫਿਰ ਲਵ ਲੈਟਰ ਲਿਖੋ । ਮੈਂ ਤੁਹਾਡੇ ਇਨ੍ਹਾਂ ਲਵ ਲੈਟਰਸ ਨੂੰ ਸਾਂਭ ਕੇ ਰੱਖਾਂਗੀ ।

Jasmine Sandlas image From instagram

ਹੋਰ ਪੜ੍ਹੋ : ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਕ੍ਰਿਮੀਨਲ’ ਦਾ ਟ੍ਰੇਲਰ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਨੀਰੂ ਬਾਜਵਾ ਦਾ ਅੰਦਾਜ਼

ਕਿਉਂਕਿ ਇਹ ਮੇਰੇ ਔਖੇ ਵੇਲੇ ਮੇਰਾ ਸਹਾਰਾ ਬਣਨਗੇ । ਜੈਸਮੀਨ ਸੈਂਡਲਾਸ ਦੇ ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕ ਵੀ ਆਪੋ ਆਪਣੀ ਰਾਇ ਦੇ ਰਹੇ ਹਨ ਅਤੇ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਜੈਸਮੀਨ ਗੈਰੀ ਸੰਧੂ ਨੂੰ ਆਪਣੇ ਦਿਲ ਤੋਂ ਹਾਲੇ ਵੀ ਕੱਢ ਨਹੀਂ ਸਕੀ ਹੈ ।

garry and jasmine sandlas-min image From instagram

ਇਸੇ ਲਈ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਹ ਵੀਡੀਓ ਸਾਂਝਾ ਕਰਦੀ ਹੋਈ ਭਾਵੁਕ ਵੀ ਨਜ਼ਰ ਆਈ ।ਦੱਸ ਦਈਏ ਕਿ ਗਾਇਕਾ ਨੇ ਤਿੰਨ ਗੀਤ ਰਿਲੀਜ਼ ਕੀਤੇ ਹਨ। ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

 

View this post on Instagram

 

A post shared by Jasmine Sandlas (@jasminesandlas)

You may also like