ਜੈਸਮੀਨ ਸੈਂਡਲਾਸ ਦੇ ਨਵੇਂ ਗਾਣੇ ‘ਪਜੇਬਾਂ’ ਦਾ ਟੀਜ਼ਰ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Rupinder Kaler   |  November 07th 2019 11:25 AM  |  Updated: November 07th 2019 11:25 AM

ਜੈਸਮੀਨ ਸੈਂਡਲਾਸ ਦੇ ਨਵੇਂ ਗਾਣੇ ‘ਪਜੇਬਾਂ’ ਦਾ ਟੀਜ਼ਰ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਜੈਸਮੀਨ ਸੈਂਡਲਾਸ ਨਵਾਂ ਗਾਣਾ ਲੈ ਕੇ ਆ ਰਹੀ ਹੈ । ਉਹਨਾਂ ਦਾ ਨਵਾਂ ਗਾਣਾ ‘ਪਜੇਬਾਂ’ 8 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਹੈ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਹੈ । ਜੈਸਮੀਨ ਸੈਂਡਲਾਸ ਨੇ ਇਹ ਟੀਜ਼ਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ਜਿਸ ਨੂੰ ਕਿ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਮਨੀ ਸੰਧੂ ਨੇ ਤਿਆਰ ਕੀਤਾ ਹੈ । ਗਾਣੇ ਦੇ ਬੋਲ ਤੇ ਕੰਪੋਜਿੰਗ kay v singh ਨੇ ਲਿਖੇ ਹਨ ਜਦੋਂ ਕਿ ਵੀਡੀਓ ਮੁਰਸ਼ੀਦ ਨੇ ਡਾਇਰੈਕਟ ਕੀਤਾ ਹੈ ।

https://www.instagram.com/p/B4hgHbjAoW2/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਸਮੀਨ ਸੈਂਡਲਾਸ ਨੇ ਚੁੰਨੀ ਬਲੈਕ ਗਾਣਾ ਰਿਲੀਜ਼ ਕੀਤਾ ਸੀ ਜਿਹੜਾ ਕਿ ਸੂਪਰਡੁਪਰ ਹਿੱਟ ਰਿਹਾ ਹੈ, ਅਤੇ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਗਾਣੇ ਪਜੇਬਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਇਹ ਗਾਣਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।

https://www.instagram.com/p/B1DlpFUALHa/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network