ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਹਿੱਲ ਸਟੇਸ਼ਨ ‘ਤੇ ਮਸਤੀ ਕਰਦੇ ਆਏ ਨਜ਼ਰ,ਦੋਵਾਂ ਦੀ ਕਿਊਟ ਧੀ ਵੀ ਆਈ ਨਜ਼ਰ

written by Shaminder | September 17, 2022

ਜਸਪਿੰਦਰ ਚੀਮਾ (Jaspinder Cheema ) ਅਤੇ ਗੁਰਜੀਤ ਸਿੰਘ (Gurjit Singh) ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਗੁਰਜੀਤ ਸਿੰਘ ਇੱਕ ਵਧੀਆ ਐਂਕਰ ਹੋਣ ਦੇ ਨਾਲ ਨਾਲ ਵਧੀਆ ਐਕਟਰ ਵੀ ਹਨ । ਉਨ੍ਹਾਂ ਦੀ ਪਤਨੀ ਜਸਪਿੰਦਰ ਚੀਮਾ ਵੀ ਇੱਕ ਬਿਹਤਰੀਨ ਅਦਾਕਾਰਾ ਹੈ ਅਤੇ ਹੁਣ ਤੱਕ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੀ ਹੈ । ਦੋਵੇਂ ਆਪਣੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਜਿਉਂ ਰਹੇ ਹਨ ।

Gurjit singh Image Source : Instagram

ਹੋਰ ਪੜ੍ਹੋ : ਪਟਿਆਲਾ ਜੇਲ੍ਹ ‘ਚੋਂ ਰਿਹਾਅ ਹੋਏ ਗਾਇਕ ਦਲੇਰ ਮਹਿੰਦੀ, ਹਾਈਕੋਰਟ ਨੇ ਦਿੱਤੀ ਸੀ ਜ਼ਮਾਨਤ

ਕੁਝ ਸਮਾਂ ਪਹਿਲਾਂ ਹੀ ਜਸਪਿੰਦਰ ਚੀਮਾ ਦੇ ਘਰ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਸੀ । ਜਿਸ ਦੇ ਨਾਲ ਦੋਵੇਂ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹਾਲ ਹੀ ‘ਚ ਅਦਾਕਾਰਾ ਅਤੇ ਗੁਰਜੀਤ ਸਿੰਘ ਆਪਣੀ ਬੇਟੀ ਦੇ ਨਾਲ ਘੁੰਮਣ ਦੇ ਲਈ  ਕਿਸੇ ਹਿੱਲ ਸਟੇਸ਼ਨ ‘ਤੇ ਗਏ  ਨਜ਼ਰ ਆਏ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਦੋਨਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।

jaspinder cheema Image Source : Instagram

ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਪੀਜੀਆਈ ‘ਚ ਕੀਤਾ ਗਿਆ ਰੈਫਰ

ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਆਪਣੀ ਧੀ ਦੇ ਨਾਲ ਖੂਬ ਮਸਤੀ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।ਜਸਪਿੰਦਰ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੇਲੋ, ਕੰਬਦੀ ਡਿਓਡੀ, ਇੱਕ ਕੁੜੀ ਪੰਜਾਬ ਦੀ, ਸਾਵੀ, ਵੀਰਾਂ ਨਾਲ ਸਰਦਾਰੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

jaspinder cheema image from instagram

ਗੁਰਜੀਤ ਸਿੰਘ ਇੱਕ ਬਿਹਤਰੀਨ ਐਂਕਰ ਹਨ ਅਤੇ ਹੁਣ ਤੱਕ ਉਹ ਕਈ ਸ਼ੋਅਜ਼ ਨੂੰ ਹੋਸਟ ਕਰ ਚੁੱਕੇ ਹਨ ਅਤੇ ਪੀਟੀਸੀ ਪੰਜਾਬੀ ਦੇ ਕਈ ਸ਼ੋਅਜ਼ ਦੇ ਲਈ ਉਨ੍ਹਾਂ ਨੇ ਐਂਕਰਿੰਗ ਕੀਤੀ ਹੈ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਗੀਤ ਵੀ ਰਿਲੀਜ਼ ਕਰ ਚੁੱਕੇ ਹਨ ।

 

View this post on Instagram

 

A post shared by Gurjit Singh (@gurjitsinghofficial)

You may also like