ਜਸਪਿੰਦਰ ਚੀਮਾ ਨੇ ਆਪਣੀ ਧੀ ਦਾ ਕਿਊਟ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ

written by Shaminder | November 21, 2022 02:15pm

ਜਸਪਿੰਦਰ ਚੀਮਾ (Jaspinder Cheema ) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪਿਤਾ ਦੇ ਨਾਲ ਧੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਸਦੀ ਛੋਟੀ ਜਿਹੀ ਬੇਟੀ ਆਪਣੇ ਨਾਨੇ ਦੇ ਨਾਲ ਟ੍ਰੈਕਟਰ ‘ਤੇ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਕਈ ਤਸਵੀਰਾਂ ਵੀ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਨੇ ।

jaspinder cheema and gurjit singh Image Source : Instagram

ਹੋਰ ਪੜ੍ਹੋ : ਸੰਦੀਪ ਨੰਗਲ ਅੰਬੀਆ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਸਿੱਧੂ ਮੂਸੇਵਾਲਾ ਦੇ ਮਾਪੇ, ਸੰਦੀਪ ਨੰਗਲ ਅੰਬੀਆ ਦਾ ਵੀ ਗੈਂਗਸਟਰਾਂ ਨੇ ਕੀਤਾ ਸੀ ਕਤਲ

ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਸ ਜੋੜੀ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਧੀ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਲਗਾਤਾਰ ਆਪਣੀ ਧੀ ਦੇ ਨਾਲ ਤਸਵੀਰਾਂ ਵੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ : ਨਾਈਜੀਰੀਅਨ ਗਾਇਕ ਅਤੇ ਰੈਪਰ ਬਰੂਨਾ ਬੁਆਏਜ਼ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ, ਮਾਪਿਆਂ ਨੂੰ ਮਿਲ ਕੇ ਹੋਇਆ ਭਾਵੁਕ, ਵੇਖੋ ਵੀਡੀਓ

ਜਸਪਿੰਦਰ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੇਲੋ, ਕੰਬਦੀ ਡਿਓਡੀ, ਇੱਕ ਕੁੜੀ ਪੰਜਾਬ ਦੀ, ਸਾਵੀ, ਵੀਰਾਂ ਨਾਲ ਸਰਦਾਰੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

Jaspinder Cheema And Gurjit singh image From instagram

ਗੁਰਜੀਤ ਸਿੰਘ ਵੀ ਇੱਕ ਵਧੀਆ ਐਂਕਰ ਹਨ ਅਤੇ ਹੁਣ ਤੱਕ ਕਈ ਉਹ ਕਈ ਅਵਾਰਡ ਸਮਾਰੋਹ ਅਤੇ ਕਈ ਸ਼ੋਅਜ਼ ਨੂੰ ਹੋਸਟ ਕਰ ਚੁੱਕੇ ਹਨ ।ਅੱਜ ਕੱਲ੍ਹ ਗੁਰਜੀਤ ਸਿੰਘ ਕੈਨੇਡਾ ਦੇ ਸੁਪਰ ਸ਼ੈੱਫ ਸੀਜ਼ਨ -੪ ਨੂੰ ਹੋਸਟ ਕਰ ਰਹੇ ਹਨ ।

 

View this post on Instagram

 

A post shared by Jaspinder Cheema (@jaspindercheema)

You may also like