
ਪੰਜਾਬੀ ਗਾਇਕ ਜੱਸ ਮਾਣਕ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ‘ਕਰਵਾ ਚੌਥਾ’ ਟਾਈਟਲ ਹੇਠ ਲੈ ਕੇ ਆਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਇਸ ਗੀਤ ਨੂੰ ਉਨ੍ਹਾਂ ਨੇ ਵਿਆਹੀ ਹੋਈ ਮੁਟਿਆਰ ਦੇ ਪੱਖ ਤੋਂ ਗਾਇਆ ਹੈ । ਪਿਆਰ ਦੇ ਭਰੇ ਬੋਲ ਖੁਦ ਜੱਸ ਮਾਣਕ ਨੇ ਹੀ ਲਿਖੇ ਨੇ । ਜੇ ਗੱਲ ਕਰੀਏ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ Sukhe Muzical Doctorz ਨੇ । ਗਾਣੇ ਦਾ ਲਿਰਿਕਲ ਵੀਡੀਓ ਨੂੰ Geet MP3 ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।
ਪਰਾਡਾ ਫੇਮ ਸਿੰਗਰ ਜੱਸ ਮਾਣਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ ।