ਸਤਵਿੰਦਰ ਬਿੱਟੀ ਨੇ ਹਰ ਇਨਸਾਨ ਦੀ ਜ਼ਿੰਦਗੀ ‘ਚ ਔਰਤਾਂ ਦੀ ਅਹਿਮੀਅਤ ਨੂੰ ਬਿਆਨ ਕਰਦੇ ਹੋਏ ਸ਼ੇਅਰ ਕੀਤੀ ਆਪਣੇ ਪਰਿਵਾਰ ਦੇ ਨਾਲ ਖ਼ਾਸ ਤਸਵੀਰ

written by Lajwinder kaur | November 04, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਖ਼ਾਸ ਸੁਨੇਹੇ ਵਾਲੀਆਂ ਪੋਸਟਾਂ ਪਾਉਂਦੇ ਨੇ । satiwinder bitti with friend ਇਸ ਵਾਰ ਗਾਇਕਾ ਨੇ ਔਰਤ ਦੀ ਅਹਿਮੀਅਤ ਨੂੰ ਬਿਆਨ ਕਰਦੇ ਹੋਏ ਇੱਕ ਪੋਸਟ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ-‘ਇਸਤਰੀ ਨਾਲ ਸਬੰਧਤ ਹਰ ਰਿਸ਼ਤੇ ਵਿਚ, ਰਿਸ਼ਤੇ ਨੂੰ ਬਣਾਈ ਰੱਖਣ ਲਈ,  ਪੁਰਸ਼ ਦੇ ਮੁਕਾਬਲੇ, ਇਸਤਰੀ ਨੂੰ ਵਧੇਰੇ ਤਿਆਗ, ਕੁਰਬਾਨੀ, ਯਤਨ ਅਤੇ ਮਿਹਨਤ ਕਰਨੀ ਪੈਂਦੀ ਹੈ। ਹਰ ਇਸਤਰੀ ਦੋ ਘਰਾਂ ਵਿੱਚ ਜਨਮ ਲੈਂਦੀ ਹੈ , ਪਿਤਾ ਦੇ ਘਰ ਅਤੇ ਪਤੀ ਦੇ ਘਰ। ਹਰ ਇਸਤਰੀ ਦੋ ਘਰਾਂ ਦੇ ਆਸਰੇ ਨਾਲ ਪਲਦੀ ਹੈ ਅਤੇ ਦੋ ਘਰਾਂ ਦਾ ਸਹਾਰਾ ਬਣਦੀ ਹੈ। ਉਸ ਦੀਆਂ ਦੋ ਜਾਨਾਂ ਹੁੰਦੀਆਂ ਹਨ , ਦੋ ਦਿਲ ਹੁੰਦੇ ਹਨ’ । inside pic of punjabi singer satwinder bitti   ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਉਹ ਆਪਣੇ ਪਤੀ ਤੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । inside pic of satwinder bitti ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਸਮੇਂ ‘ਚ ਕਈ ਹਿੱਟ ਗੀਤ ਦਿੱਤੇ ਨੇ ਅਤੇ ਅਖਾੜਿਆਂ ਦੀ ਇਸ ਰਾਣੀ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੁੰਦੇ ਸਨ । ਉਨ੍ਹਾਂ ਦੇ ਗੀਤ ਅੱਜ ਵੀ ਓਨੇ ਹੀ ਮਕਬੂਲ ਨੇ ਜਿੰਨੇ ਕਿ 90 ਦੇ ਦਹਾਕੇ ‘ਚ ਸਨ ।  

0 Comments
0

You may also like