ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਜੱਸ ਮਾਣਕ ਤੇ ਇਸ ਕਿਊਟ ਬੱਚੀ ਦੀ ਤਸਵੀਰ ਨੂੰ

Written by  Lajwinder kaur   |  August 13th 2019 12:44 PM  |  Updated: August 13th 2019 12:44 PM

ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਜੱਸ ਮਾਣਕ ਤੇ ਇਸ ਕਿਊਟ ਬੱਚੀ ਦੀ ਤਸਵੀਰ ਨੂੰ

ਜੱਸ ਮਾਣਕ ਜਿਨ੍ਹਾਂ ਨੇ ਆਪਣੀ ਗਾਇਕੀ ਤੇ ਮਿੱਠੀ ਜਿਹੀ ਮੁਸਕਾਨ ਨਾਲ ਲੱਖਾਂ ਹੀ ਕੁੜੀਆਂ ਦੇ ਦਿਲਾਂ ਉੱਤੇ ਰਾਜ ਕੀਤਾ ਹੋਇਆ ਹੈ। ਉਹ ਨੌਜਵਾਨ ਪੀੜੀ ਦੇ ਪਸੰਦੀਦਾ ਗਾਇਕਾਂ ‘ਚੋਂ ਇੱਕ ਨੇ। ਜਿਸਦੇ ਚੱਲਦੇ ਉਨ੍ਹਾਂ ਦੇ ਹਰ ਗਾਣੇ ਦੇ ਵਿਊਜ਼ ਕਰੋੜਾਂ ‘ਚ ਪਹੁੰਚ ਜਾਂਦੇ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ‘ਚ ਛੋਟੀ ਜਿਹੀ ਬੱਚੀ ਉਨ੍ਹਾਂ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਇੰਨੀ ਕਿਊਟ ਹੈ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ, ਜਿਸਦੇ ਚੱਲਦੇ ਇਸ ਤਸਵੀਰ ਨੂੰ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਹੋਰ ਵੇਖੋ:ਰਾਣਾ ਰਣਬੀਰ ਨੇ ਆਪਣੀ ਲਾਡੋ ਧੀ ਦੇ ਜਨਮ ਦਿਨ ‘ਤੇ ਤੋਹਫ਼ੇ ‘ਚ ਦਿੱਤੀ ਇਹ ਖ਼ਾਸ ਸਿੱਖਿਆ

ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਹਾਲ ਹੀ ‘ਚ ‘ਸਿਕੰਦਰ 2’ ਫ਼ਿਲਮ ‘ਚ ਉਨ੍ਹਾਂ ਦੇ ਗਾਣੇ ਸੁਣਨ ਨੂੰ ਮਿਲੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ। ਇਸ ਤੋਂ ਇਲਾਵਾ ਉਹ ਆਪਣਾ ਨਵਾਂ ਗੀਤ ‘ਲਹਿੰਗਾ’ ਦੀ ਵੀਡੀਓ ਲੈ ਕੇ ਆ ਰਹੇ ਹਨ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਰਾਡਾ, ਵਿਆਹ, ਬੌਸ, ਸੂਟ ਪੰਜਾਬੀ, ਗਰਲਫ੍ਰੈਂਡ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network