ਪੈਣ ਵਾਲਾ ਹੈ ਜੱਸੀ ਗਿੱਲ ਦਾ 'ਪੰਗਾ'

Reported by: PTC Punjabi Desk | Edited by: Rajan Sharma  |  August 23rd 2018 07:35 AM |  Updated: August 23rd 2018 07:35 AM

ਪੈਣ ਵਾਲਾ ਹੈ ਜੱਸੀ ਗਿੱਲ ਦਾ 'ਪੰਗਾ'

ਜੱਸੀ ਗਿੱਲ ਜੋ ਕਿ ਇੱਕ ਗਾਇਕ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਮੱਲਾਂ ਮਾਰ ਰਹੇ ਨੇ ਅਤੇ ਹੁਣ ਉਹ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਨੇ ।ਜੀ ਹਾਂ ਜੱਸੀ ਗਿੱਲ jassi gill ਦਾ ਪੰਗਾ ਪੈਣ ਵਾਲਾ ਹੈ ਅਤੇ ਉਹ ਇਸ ਪੰਗੇ ਤੋਂ ਬੇਹੱਦ ਖੁਸ਼ ਵੀ ਨੇ । ਤੁਸੀਂ ਸੋਚ ਰਹੇ ਹੋਵੋਗੇ ਕਿ ਜੱਸੀ ਗਿੱਲ ਦਾ ਕਿਸੇ ਨਾਲ ਪੰਗਾ ਪਿਆ ਹੈ ਤਾਂ ਤੁਸੀਂ ਗਲਤ ਸੋਚ ਰਹੇ ਹੋ ।ਜੱਸੀ ਗਿੱਲ ਦਾ ਕਿਸੇ ਨਾਲ ਪੰਗਾ ਨਹੀਂ ਪਿਆ ,ਬਲਕਿ ਉਨਾਂ ਦੀ ਇੱਕ ਨਵੀਂ ਫਿਲਮ ਆ ਰਹੀ ਹੈ ਜਿਸਦਾ ਨਾਂਅ ਹੈ 'ਪੰਗਾ' bollywood film।ਇਸ ਫਿਲਮ ਦੀ ਸਕਰਿਪਟ ਮਿਲਣ ਤੋਂ ਬਾਅਦ ਜੱਸੀ ਗਿੱਲ ਖੁਸ਼ ਨਜ਼ਰ ਆਏ 'ਤੇ ਇਸ ਦੀਆਂ ਫੋਟੋਆ ਅਤੇ ਕੁਝ ਵੀਡਿਓ ਵੀ ਸ਼ੇਅਰ ਕੀਤੇ ਨੇ ।ਜਿਸ 'ਚ ਜੱਸੀ ਗਿੱਲ ਸਕਰਿਪਟ ਮਿਲਣ 'ਤੇ ਖੁਸ਼ੀ ਜ਼ਾਹਿਰ ਕਰ ਰਹੇ ਨੇ ।

https://www.instagram.com/p/BmvRSbonEZI/?taken-by=jassie.gill

ਉਨ੍ਹਾਂ ਨੇ ਲਿਖਿਆ ਹੈ ਕਿ 'ਫੈਮਿਲੀ ਏਕ ਐਸਾ ਇਮੋਸ਼ਨ ਹੈ ਜੋ ਰੁਲਾ ਕੇ ਹਸਾਤਾ ਹੈ ਔਰ ਹਸਾ ਕੇ ਰੁਲਾਤਾ ਹੈ,ਲੁਕਿੰਗ ਫਾਰਵਰਡ ਟੂ ਬੀ ਪਾਰਟ ਆਫ ਪੰਗਾ।

https://www.instagram.com/p/BmubN8cHyi4/?taken-by=jassie.gill

ਇਸ ਫਿਲਮ 'ਚ ਉਨਾਂ ਦੇ ਨਾਲ ਬਾਲੀਵੁੱਡ ਕੁਈਨ ਕੰਗਨਾ ਰਣੌਤ ਅਤੇ ਨੀਨਾ ਗੁਪਤਾ ਵੀ ਨਜ਼ਰ ਆਉਣਗੇ।ਫਿਲਮ ਨੂੰ ਅਸ਼ਵਨੀ ਅਈਅਰ ਤਿਵਾਰੀ ਡਾਇਰੈਕਟ ਕਰ ਰਹੇ ਨੇ ।ਜੱਸੀ ਗਿੱਲ ਨੂੰ ਜਦੋਂ ਇਸ ਫਿਲਮ ਦੀ ਸਕਰਿਪਟ ਮਿਲੀ ਤਾਂ ਉਹ ਬਹੁਤ ਖੁਸ਼ ਨਜ਼ਰ ਆਏ । ਜੱਸੀ ਗਿੱਲ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨੇ ਅਤੇ ਇਸ ਫਿਲਮ ਤੋਂ ਉਨਾਂ ਨੂੰ ਕਾਫੀ ਉਮੀਦਾਂ ਨੇ।

https://www.instagram.com/p/Bmu7d1tHUFz/?taken-by=jassie.gill


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network