ਸੋਨਾਕਸ਼ੀ ਨੂੰ ਇਮਪ੍ਰੈੱਸ ਕਰਦੇ ਹੋਏ ਜੱਸੀ ਗਿੱਲ ਲੈਕੇ ਆ ਰਹੇ ਹਨ ਆਪਣਾ ਪਹਿਲਾ ਬਾਲੀਵੁੱਡ ਗੀਤ

Written by  Rajan Sharma   |  August 09th 2018 12:57 PM  |  Updated: August 09th 2018 12:59 PM

ਸੋਨਾਕਸ਼ੀ ਨੂੰ ਇਮਪ੍ਰੈੱਸ ਕਰਦੇ ਹੋਏ ਜੱਸੀ ਗਿੱਲ ਲੈਕੇ ਆ ਰਹੇ ਹਨ ਆਪਣਾ ਪਹਿਲਾ ਬਾਲੀਵੁੱਡ ਗੀਤ

ਪੰਜਾਬੀ ਗੱਬਰੂ ਅਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੱਸੀ ਗਿੱਲ jassi gill ਆਪਣੀ ਬਾਲੀਵੁੱਡ ਦੀ ਪਹਿਲੀ ਫ਼ਿਲਮ "ਹੈਪੀ ਫਿਰ ਸੇ ਭਾਗ ਜਾਏਗੀ" happy phir bhag jayegi ਨੂੰ ਲੈਕੇ ਬੜੇ ਹੀ ਉਤਸਾਹਿਤ ਅਤੇ ਖੁਸ਼ ਹਨ| ਫ਼ਿਲਮ ਦਾ ਟ੍ਰੇਲਰ, ਪੋਸਟਰ ਅਤੇ ਟਾਈਟਲ ਗੀਤ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਸੱਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਰੋਜ਼ਾਨਾਂ ਫ਼ਿਲਮ ਦੀ ਟੀਮ ਵਲੋਂ ਕੁਝ ਨਾਂ ਕੁਝ ਫੈਨਸ ਲਈ ਸਾਂਝਾ ਕੀਤਾ ਜਾ ਰਿਹਾ ਹੈ| ਹਾਲ ਹੀ ਵਿੱਚ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਰਾਹੀਂ ਦਸਿਆ ਹੈ ਕਿ ਕਿ 10 ਅਗਸਤ ਨੂੰ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ| ਇਸ ਗੀਤ ਨੂੰ ਜੱਸੀ ਗਿੱਲ ਅਤੇ ਸੋਨਾਕਸ਼ੀ ਨੇ ਮਿਲਕੇ ਗਾਇਆ ਹੈ| ਗੀਤ ਦੇ ਬੋਲ ਤੁਸੀਂ ਇਸ ਵੀਡੀਓ ਵਿੱਚ ਸੁਣ ਸਕਦੇ ਹੋ|

https://www.instagram.com/p/BmQYs5ynLGz/

ਫ਼ਿਲਮ happy phir bhag jayegi ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ| ਟ੍ਰੇਲਰ ਦੇਖਣ ਤੋਂ ਬਾਅਦ ਤਾਂ ਇਸ ਤਰਾਂ ਲੱਗ ਰਿਹਾ ਹੈ ਕਿ ਇਹ ਫ਼ਿਲਮ ਪੁਰੀਆ ਧਮਾਲਾਂ ਪਾਉਣ ਵਾਲੀ ਹੈ|

https://www.youtube.com/watch?v=-HlzmWaFcG8

ਜੱਸੀ ਗਿੱਲ, jassi gill ਸੋਨਾਕਸ਼ੀ ਤੋਂ ਇਲਾਵਾ ਤੁਹਾਨੂੰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ ਪਿਯੂਸ਼ ਮਿਸ਼ਰਾ,ਅਲੀ ਫੈਜਲ, ਜਿੰਮੀ ਸ਼ੇਰਗਿੱਲ,ਡਿਆਨਾ ਪੈਂਟੀ, ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਮੁਦੱਸਰ ਅਜ਼ੀਜ਼| ਮੁਦੱਸਰ ਦੁਆਰਾ ਹੀ ਇਸਦਾ ਪਹਿਲਾ ਪਾਰ੍ਟ ਡਾਇਰੈਕਟ ਕੀਤਾ ਗਿਆ ਸੀ| ਮੋਸ਼ਨ ਪੋਸਟਰ ਤੋਂ ਇਲਾਵਾ ਫ਼ਿਲਮ happy phir bhag jayegi ਦੀਆਂ ਬਿਹਾਈਂਡ ਦਾ ਸੀਨ ਫੋਟੋਆਂ ਜੋ ਕਿ ਹਾਲੀ ਵਿੱਚ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ| ਉਮੀਦ ਹੈ ਪਹਿਲੇ ਪਾਰ੍ਟ ਦੀ ਤਰਾਂ ਫ਼ਿਲਮ ਦਾ ਇਹ ਪਾਰਟ ਵੀ ਪੂਰੀਆਂ ਧਮਾਲਾਂ ਪਾਏਗਾ ਅਤੇ ਸੱਭ ਦੁਆਰਾ ਇਸਨੂੰ ਪੂਰਾ ਪਿਆਰ ਮਿਲੇਗਾ|

happy bhag jaayegi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network