ਜੱਸੀ ਗਿੱਲ ਤੇ ਬਿੰਨੂ ਢਿੱਲੋਂ ਦਾ ਇਹ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਸਰਦਾਰੀ ਲੁੱਕ 'ਚ ਨਜ਼ਰ ਆਏ ਦੋਵੇਂ ਕਲਾਕਾਰ

written by Lajwinder kaur | July 28, 2021

ਪੰਜਾਬੀ ਜਗਤ ਦੇ ਮਜ਼ਹੂਰ ਗਾਇਕ ਜੱਸੀ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਕੋਈ ਨਾ ਕੋਈ ਮਜ਼ੇਦਾਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਨੇ। ਜਿਸ ‘ਚ ਉਹ ਨਾਮੀ ਐਕਟਰ ਬਿੰਨੂ ਢਿੱਲੋਂ ਦੇ ਨਾਲ ਨਜ਼ਰ ਆ ਰਹੇ ਨੇ।

Jassie Gill image source-instagram

ਹੋਰ ਪੜ੍ਹੋ : ਐਕਟਰੈੱਸ ਤਾਨਿਆ ਦੀਆਂ ਖ਼ੂਬਸੂਰਤ ਤਸਵੀਰਾਂ ਛਾਇਆਂ ਸੋਸ਼ਲ ਮੀਡੀਆ ‘ਤੇ, ਅਦਾਕਾਰਾ ਦੀਆਂ ਅਦਾਵਾਂ ਜਿੱਤ ਰਹੀਆਂ ਦਰਸ਼ਕਾਂ ਦਾ ਦਿਲ

ਹੋਰ ਪੜ੍ਹੋ : ‘Shopping Karwade’ ਗੀਤ ਦੇ ਨਾਲ ਗਾਇਕ ਅਖਿਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਗੀਤ

inside image of jassie gill image source-instagram

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਆਪਣੇ ਵੱਡੇ ਵੀਰ @binnudhillons ❤️ #22katheaan 😉’ । ਇਨ੍ਹਾਂ ਤਸਵੀਰਾਂ ‘ਚ ਦੋਵਾਂ ਨੇ ਪੱਗ ਬੰਨੀ ਹੋਈ ਹੈ। ਦਰਸ਼ਕਾਂ ਨੂੰ ਕਲਾਕਾਰਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

binnu and jassie gill image source-instagram

ਜੇ ਗੱਲ ਕਰੀਏ ਜੱਸੀ ਗਿੱਲ ਦੀ ਤਾਂ ਉਹ ਬਿੰਨੂ ਢਿੱਲੋਂ ਦੀ ਫ਼ਿਲਮ ‘ਫੁੱਫੜ ਜੀ’ ‘ਚ ਨਜ਼ਰ ਆਉਣਗੇ। ਜੱਸੀ ਗਿੱਲ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਤੇ ਉਹ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਅਦਾਕਾਰੀ ਦੇ ਖੇਤਰ ‘ਚ ਉਹ ਕਮਾਲ ਦਾ ਕੰਮ ਕਰ ਰਹੇ ਨੇ। ਪਾਲੀਵੁੱਡ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ।

 

0 Comments
0

You may also like