ਜੱਸੀ ਗਿੱਲ ਨੇ ਬੱਬਲ ਰਾਏ ਨਾਲ ਬਣਾਇਆ ਟਿਕ ਟੋਕ 

Written by  Shaminder   |  September 22nd 2018 05:55 AM  |  Updated: September 22nd 2018 05:55 AM

ਜੱਸੀ ਗਿੱਲ ਨੇ ਬੱਬਲ ਰਾਏ ਨਾਲ ਬਣਾਇਆ ਟਿਕ ਟੋਕ 

ਬੱਬਲ ਰਾਏ ਦਾ ਗੀਤਾ ' ਮੈਂ ਤੇਰਾ ਅਕਸ਼ੇ' ਨੌਜਵਾਨਾਂ ਨੂੰ ਕਾਫੀ ਪਸੰਦ ਆ ਰਿਹਾ ਹੈ  ਜੱਸੀ ਗਿੱਲ ਨੇ ਬੱਬਲ ਰਾਏ ਦੇ ਨਾਲ ਆਪਣਾ ਟਿਕ ਟੋਕ ਬਣਾਇਆ ਹੈ । ਜਿਸ 'ਚ ਉਹ ਇਸ ਗੀਤ 'ਤੇ ਬੱਬਲ ਰਾਏ ਨਾਲ ਡਿਊਟ ਕਰਦੇ ਨਜ਼ਰ ਆ ਰਹੇ ਨੇ । ਦੋਨਾਂ ਦੇ ਇਸ ਡਾਂਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡਿਓ 'ਚ ਪਹਿਲਾਂ ਬੱਬਲ ਰਾਏ ਡਾਂਸ ਕਰ ਰਹੇ ਨੇ ਅਤੇ ਉਸ ਤੋਂ ਬਾਅਦ ਜੱਸੀ ਗਿੱਲ ਉਨ੍ਹਾਂ ਨੂੰ ਡਾਂਸ ਕਰਕੇ ਵਿਖਾ ਰਹੇ ਨੇ । ਦੋਨਾਂ ਦੇ ਇਸ ਟਿਕ ਟੋਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ : ਬੱਬਲ ਰਾਏ ਦੇ ਗੀਤਾਂ ‘ਤੇ ਥਿਰਕੇ ਨੌਜਵਾਨ

 

https://www.instagram.com/p/Bn_f7_DHMqh/?hl=en&taken-by=jassie.gill

ਬੱਬਲ ਰਾਏ ਅਤੇ ਜੱਸੀ ਗਿੱਲ ਨੇ ਹੁਣ ਤੱਕ ਕਈ ਪ੍ਰਾਜੈਕਟਾਂ 'ਚ ਇੱਕਠਿਆਂ ਕੰਮ ਕੀਤਾ ਹੈ । ਇਨ੍ਹਾਂ ਦੋਨਾਂ ਨੇ ਫਿਲਮ ਮਿਸਟਰ ਐਂਡ ਮਿਸਿਜ਼ ੪੨੦ ਵਿੱਚ ਵੀ ਇੱਕਠਿਆਂ ਕੰਮ ਕੀਤਾ ਹੈ ਅਤੇ ਦੋਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਹੀ ਕੀਤੀ ਸੀ । ਪਰ ਗਾਇਕੀ ਦੇ ਨਾਲ –ਨਾਲ ਦੋਨਾਂ ਨੇ ਅਦਾਕਾਰੀ 'ਚ ਵੀ ਹੱਥ ਅਜ਼ਮਾਇਆ ਅਤੇ ਫਿਰ ਦੋਨਾਂ ਨੇ ਅਦਾਕਾਰੀ 'ਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਅੱਜ ਇਹ ਦੋਵੇਂ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲ੍ਹਾਂ ਮਾਰ ਰਹੇ ਨੇ ।

Jassie Gill

ਜੱਸੀ ਗਿੱਲ ਤਾਂ ਸੋਨਾਕਸ਼ੀ ਸਿਨ੍ਹਾ ਨਾਲ ਬਾਲੀਵੁੱਡ 'ਚ 'ਹੈਪੀ ਫਿਰ ਸੇ ਭਾਗ ਜਾਏਗੀ' 'ਚ ਵੀ ਐਂਟਰੀ ਕਰ ਰਹੇ ਨੇ । ਬੱਬਲ ਰਾਏ ਨੇ ਹੁਣ ਤੱਕ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । 'ਛੋਟੀਆਂ ਨੇ ਜਿੰਦਾ ਜ਼ਿੰਮੇਵਾਰੀਆਂ' ਨੇ ਭਾਰੀ ਨਾਲ ਚਰਚਾ 'ਚ ਆਏ ਬੱਬਲ ਰਾਏ ਮਿਊਜ਼ਿਕ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਿਸਮਤ ਆਜ਼ਮਾ ਚੁੱਕੇ ਨੇ । ਮਿਸਟਰ ਅਤੇ ਮਿਸਿਜ਼ ੪੨੦ 'ਚ ਉਨ੍ਹਾਂ ਨੂੰ ਇੱਕ ਮਹਿਲਾ ਕਿਰਦਾਰ ਦੇ ਰੂਪ 'ਚ ਵੀ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹੋਰ ਕਈ ਰੋਲ ਵੀ ਉਨ੍ਹਾਂ ਨੇ ਫਿਲਮਾਂ 'ਚ ਕੀਤੇ ਨੇ

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network