ਜੱਸੀ ਗਿੱਲ ਨੇ Daughters’ Day ਮੌਕੇ ‘ਤੇ ਸ਼ੇਅਰ ਕੀਤਾ ਧੀ ਰੋਜਸ ਗਿੱਲ ਦਾ ਪਿਆਰਾ ਜਿਹਾ ਵੀਡੀਓ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | September 27, 2021

ਪੰਜਾਬੀ ਗਾਇਕ ਤੇ ਐਕਟਰ ਜੱਸੀ ਗਿੱਲ Jassie Gill ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਧੀ ਰੋਜਸ ਕੌਰ ਗਿੱਲ Roojas Kaur Gill ਦਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਅੰਤਰਾਸ਼ਟਰੀ ਧੀ ਦਿਵਸ ਮੌਕੇ ਤੇ ਹਰ ਇੱਕ ਨੇ ਆਪਣੀ ਧੀ ਲਈ ਪਿਆਰ ਜ਼ਾਹਿਰ ਕਰਦੇ ਹੋਏ ਪਿਆਰੀਆਂ-ਪਿਆਰੀਆਂ ਵੀਡੀਓਜ਼ ਤੇ ਪਿਕਚਰਸ ਸਾਂਝੀਆਂ ਕੀਤੀਆਂ ਨੇ। ਜੱਸੀ ਗਿੱਲ ਨੇ ਆਪਣੀ ਲਾਡੋ ਰਾਣੀ ਦੀ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ।

singer jassie gill with his daughter rojas kaur gill-min Image Source: Instagram

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

ਇਸ ਵੀਡੀਓ 'ਚ ਜੱਸੀ ਗਿੱਲ ਆਪਣੀ ਧੀ ਨੂੰ ਕਹਿੰਦੇ ਨੇ ਹੈਪੀ ਡਾਟਰਸ ਡੇਅ, ਤਾਂ ਰੋਜਸ ਵੀ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਆਪਣੀ ਪਿਤਾ ਨੂੰ ਧੰਨਵਾਦ ਕਰਦੀ ਹੋਈ ਨਜ਼ਰ ਆ ਰਹੀ ਹੈ। ਜੱਸੀ ਇਹ ਵੀ ਪੁੱਛਦੇ ਨੇ ਰੋਜਸ ਵੱਧ ਪਿਆਰ ਕਿਸ ਨੂੰ ਕਰਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਪਾਪਾ ਤੇ ਮੰਮੀ ਦੋਵਾਂ ਨੂੰ ਬਹੁਤ ਪਿਆਰ ਕਰਦੀ ਹਾਂ’ । ਪਿਉ-ਧੀ ਪਿਆਰੀ ਜਿਹੀ ਵਾਰਤਾਲਾਪ ਹਰ ਇੱਕ ਨੂੰ ਬਹੁਤ ਪਸੰਦ ਆ ਰਹੀ ਹੈ। ਜਿਸ ਕਰਕੇ ਵੱਡੀ ਗਿਣਤੀ ਵਿਊਜ਼ ਤੇ ਕਮੈਂਟ ਇਸ ਵੀਡੀਓ ਉੱਤੇ ਆ ਚੁੱਕੇ ਨੇ। ਹੈਪੀ ਰਾਏਕੋਟੀ, ਬੱਬਲ ਰਾਏ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕੀਤੇ ਨੇ।

jassie gill with daughter Image Source: Instagram

ਹੋਰ ਪੜ੍ਹੋ : ਧੀ ਦਿਵਸ ‘ਤੇ ਹਰਮਨ ਮਾਨ ਨੇ ਆਪਣੀ ਧੀ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ- ‘ਅਰਦਾਸ ਕਰਕੇ ਮੰਗੀ ਸੀ ਧੀ’

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਸੋਨਮ ਗੁਪਤਾ ਬੇਵਫਾ ਹੈ ‘ਚ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਕਾਫੀ ਐਕਟਿਵ ਨੇ। ਬਹੁਤ ਜਲਦ ਉਹ ਡੈਡੀ ਕੂਲ ਮੁੰਡੇ ਫੂਲ ਦੇ ਸੀਕਵਲ ‘ਚ ਵੀ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਐਕਟਿਵ ਰਹਿੰਦੇ ਨੇ।

 

View this post on Instagram

 

A post shared by Jassie Gill (@jassie.gill)

0 Comments
0

You may also like