ਜੱਸੀ ਗਿੱਲ ਦੀ ਨਵੀਂ ਲੁੱਕ ਬਣੀ ਚਰਚਾ ‘ਚ, ਨਜ਼ਰ ਆ ਰਹੇ ਨੇ ਪੁਰਾਣੀ ਹਿੰਦੀ ਫ਼ਿਲਮਾਂ ਦੇ ਹੀਰੋ ਵਾਂਗ

written by Lajwinder kaur | August 11, 2021

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਨ੍ਹਾਂ ਦੀ ਨਵੀਂ ਲੁੱਕ ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਨਵੀਂ ਤਸਵੀਰ ਪੋਸਟ ਕੀਤੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਹੈਰਾਨ ਨੇ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

Jassie Image Source: Instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤੀ ਖੁਸ਼ੀ, ਇਸ ਦਿਨ ਰਿਲੀਜ਼ ਹੋਵੇਗੀ ਨਵੀਂ ਮਿਊਜ਼ਿਕ ਐਲਬਮ ‘𝐌𝐎𝐎𝐍𝐂𝐇𝐈𝐋𝐃 𝐄𝐑𝐀’

ਹੋਰ ਪੜ੍ਹੋ : ਬਾਲੀਵੁੱਡ ਐਕਟਰ ਜਾਵੇਦ ਜਾਫਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

inside image of jassie gill new look-min

ਜੱਸੀ ਗਿੱਲ ਨੇ ਆਪਣੀ ਨਵੀਂ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ਬਹੁਤ ਜਲਦੀ ਤੇ ਨਾਲ ਹੀ ਉਨ੍ਹਾਂ ਨੇ ਸਮਾਇਲੀ ਵੀ ਪੋਸਟ ਕੀਤੀ ਹੈ। ਜਿਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਤੇ ਪ੍ਰਸ਼ੰਸਕਾਂ ਦੇ ਕਮੈਂਟ ਦੀ ਭਰਮਾਰ ਲੱਗ ਗਈ ਹੈ। ਬੱਬਲ ਰਾਏ, ਰਘਵੀਰ ਬੋਲੀ, ਨਿਰਮਾਨ ਤੋਂ ਇਲਾਵਾ ਕਈ ਕਲਾਕਾਰ ਕਮੈਂਟ ਕਰ ਚੁੱਕੇ ਨੇ। ਇਸ ਤਸਵੀਰ ‘ਚ ਉਹ ਹਿੰਦੀ ਫ਼ਿਲਮਾਂ ਦੇ 70 ਦੇ ਦਹਾਕੇ ਦੇ ਹੀਰੋ ਵਾਂਗ ਲੱਗ ਰਹੇ ਨੇ।  ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ।

Jassie-Roohjas Image Source: Instagram

ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਚੱਲੇਗਾ ਕਿ ਜੱਸੀ ਗਿੱਲ ਦੀ ਇਹ ਲੁੱਕ ਕਿਸੇ ਗੀਤ ‘ਚ ਦੇਖਣ ਨੂੰ ਮਿਲਦੀ ਹੈ ਜਾਂ ਫਿਰ ਕਿਸੇ ਫ਼ਿਲਮ ‘ਚ । ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਉਹ ਆਪਣੀ ਅਦਾਕਾਰੀ ਦਾ ਲੋਹਾ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵੀ ਮਨਵਾ ਚੁੱਕੇ ਨੇ।

 

0 Comments
0

You may also like