ਜਸਵਿੰਦਰ ਭੱਲਾ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ, ਤਸਵੀਰ ਪੋਸਟ ਕਰਦੇ ਹੋਏ ਫਨੀ ਅੰਦਾਜ਼ ਦੇ ਨਾਲ ਕਿਹਾ- ‘ਧਰਮ-ਪਤਨੀ ਦੇ ਵਾਂਗ ਹੋ ਗਿਆ ਲੋਕੀ ਕਹਿਣ ਕਰੋਨਾ’

written by Lajwinder kaur | April 07, 2021 12:38pm

ਕਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜੀ ਹਾਂ ਉਨ੍ਹਾਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾ ਲਿਆ ਹੈ ।

inside image of jaswinder bhalla Image Source: instagram

ਹੋਰ ਪੜ੍ਹੋ :  ਤੰਦੂਰੀ ਚਾਹ ਦਾ ਅਨੰਦ ਲੈਂਦੀ ਨਜ਼ਰ ਆਈ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ, ਦੇਖੋ ਵੀਡੀਓ

Image Source: instagram

ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਜਸਵਿੰਦਰ ਭੱਲਾ ਨੇ ਆਪਣੀ ਤਸਵੀਰ ਨੂੰ ਪੋਸਟ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਮਜ਼ਾਕਿਆ ਢੰਗ ਦੇ ਨਾਲ ਕੈਪਸ਼ਨ ਚ ਲਿਖਿਆ ਹੈ- ਆਪਾਂ ਤਾਂ ਜੀ ਨਿਚੋੜ ਕੱਢਿਆ ਲਿਆ ਕੇ ਕੋਰੋਨਾ ਤਾਂ ਜਮਾ ਹੀ ਘਰਵਾਲੀ ਵਰਗਾ, ਪਹਿਲਾਂ-ਪਹਿਲਾਂ ਤਾਂ ਲੱਗਦਾ ਸੀ ਕੇ ਕਾਬੂ ਕਰ ਲਵਾਂਗੇ, ਪਰ ਫਿਰ ਬਾਅਦ ਚ ਜਾ ਕੇ ਸਮਝ ਆਇਆ ਕੇ ਭਾਈ ਇਦੇ ਨਾਲ ਤਾਂ adjust ਹੀ ਕਰਨਾ ਪੈਣਾ....ਸੋ ਹਾਰ ਕੇ ਅੱਜ ਲਵਾ ਲਿਆ ਟੀਕਾ...Courtesy by : Dr. Kewal Arora ...’

jaswinder bhalla with family Image Source: instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਧਰਮ-ਪਤਨੀ ਦੇ ਵਾਂਗ ਹੋ ਗਿਆ ਲੋਕੀ ਕਹਿਣ ਕਰੋਨਾ ..

ਕਾਬੂ ਕਰਨਾ ਔਖਾ ਇਸ ਨੂੰ , ਸਿਖ ਲਓ ਇਸ ਨਾਲ ਜਿਉਣਾਂ।

ਐਪਰ ਇਹੀ ਸਲਾਹ ਹੈ ਸਭ ਨੂੰ ਵੈਕਸੀਨ ਸਭ ਕਰਵਾਈਏ।

ਸੈਨੀਟਾਈਜਰ,ਦੋ ਗਜ਼ ਦੂਰੀ, ਮਾਸਕ ਫਿਰ ਵੀ ਪਾਈਏ ...’ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

image of jaswinder bhalla at pau

ਦੱਸ ਦਈਏ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਜਿਨ੍ਹਾਂ ਨੇ ਇੱਕ ਹੋਰ ਉਪਲਬਧੀ ਹਾਸਿਲ ਕਰ ਲਈ ਹੈ। ਜੀ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀਏਯੂ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ।

 

 

View this post on Instagram

 

A post shared by Jaswinder Bhalla (@jaswinderbhalla)

You may also like