ਇੰਡਸਟਰੀ 'ਚ ਇਹਨਾਂ ਨੂੰ ਕਿਹਾ ਜਾਂਦਾ ਹੈ ਕਮੇਡੀ ਦੇ ਬਾਦਸ਼ਾਹ, ਤੁਹਾਡੀ ਨਜ਼ਰ 'ਚ ਹੈ ਕੌਣ ਕਰਦਾ ਹੈ ਵਧੀਆ ਕਮੇਡੀ  

Written by  Rupinder Kaler   |  May 20th 2019 05:00 PM  |  Updated: May 20th 2019 05:00 PM

ਇੰਡਸਟਰੀ 'ਚ ਇਹਨਾਂ ਨੂੰ ਕਿਹਾ ਜਾਂਦਾ ਹੈ ਕਮੇਡੀ ਦੇ ਬਾਦਸ਼ਾਹ, ਤੁਹਾਡੀ ਨਜ਼ਰ 'ਚ ਹੈ ਕੌਣ ਕਰਦਾ ਹੈ ਵਧੀਆ ਕਮੇਡੀ  

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕੁਝ ਨਾਂਅ ਇਸ ਤਰ੍ਹਾਂ ਦੇ ਹਨ, ਜਿਨ੍ਹਾ ਦਾ ਨਾਂਅ ਬੁੱਲਾਂ ਤੇ ਆਉਂਦੇ ਹੀ ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਕਮੇਡੀ ਕਲਾਕਾਰਾਂ ਦੀ ਜ਼ਿੰਦਗੀ ਦੇ ਰੂ-ਬ-ਰੂ ਕਰਾਵਾਂਗੇ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਕਮੇਡੀ ਦੀ ਦੁਨੀਆਂ ਵਿੱਚ ਉਹ ਮੁਕਾਮ ਬਣਾਇਆ ਹੈ । ਜਿਸ ਮੁਕਾਮ ਬਾਰੇ ਕੋਈ ਸਖਸ਼ ਸੋਚ ਵੀ ਨਹੀਂ ਸਕਦਾ ।

jaswinder bhalla jaswinder bhalla

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਸਵਿੰਦਰ ਭੱਲਾ ਦੀ ਜਿਨ੍ਹਾਂ ਨੂੰ  ਕਮੇਡੀ ਦੇ ਬਾਦਸ਼ਾਹ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ਕਿਉਂਕਿ ਉਹਨਾਂ ਦੀ ਹਰ ਗੱਲ ਵਿੱਚ ਕਮੇਡੀ ਹੁੰਦੀ ਹੈ । ਕਮੇਡੀ ਕਲਾਕਾਰ ਹੋਣ ਦੇ ਨਾਲ ਨਾਲ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਹਨ । ਕਮੇਡੀ ਦੀ ਦੁਨੀਆਂ ਵਿੱਚ ਉਹਨਾਂ ਨੂੰ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਇੱਕ ਕਮੇਡੀਅਨ ਦੇ ਤੌਰ ਤੇ ਉਹਨਾਂ 1988 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

https://www.youtube.com/watch?v=e8ukPrqZ0zc

ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ। ਇਸ ਕੈਸੇਟ ਵਿੱਚ ਉਹਨਾਂ ਦੇ ਨਾਲ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ। ਪੰਜਾਬੀ ਫਿਲਮਾਂ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫਿਲਮ “ਦੁੱਲਾ ਭੱਟੀ” ਤੋਂ ਕੀਤੀ ਸੀ । ਇਸ ਤੋਂ ਬਾਅਦ ਜਸਵਿੰਦਰ ਭੱਲਾ  ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿੰਨਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਡੈਡੀ ਕੂਲ ਮੁੰਡੇ ਫ਼ੂਲ ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ । ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਜਸਵਿੰਦਰ ਭੱਲਾ ਦਾ ਜਨਮ 4 ਮਈ 1960  ਨੂੰ ਦੋਰਾਹਾ, ਲੁਧਿਆਣਾ ਦੇ ਸ਼ਹਿਰ ਵਿੱਚ ਹੋਇਆ ਸੀ।

https://www.youtube.com/watch?v=s2NUa6_-xz8&t=443s

ਉਹਨਾਂ ਦੇ ਪਿਤਾ ਮਾਸਟਰ ਬਹਾਦੁਰ ਸਿੰਘ ਭੱਲਾ ਪਿੰਡ ਬਰਮਾਲੀਪੁਰ ਦੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸਨ। ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਆਪਣੀ ਬੁਨਿਆਦੀ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ ਜੋ ਇਕ ਫਾਈਨ ਆਰਟਸ ਅਧਿਆਪਕ ਹੈ। ਉਹਨਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ । ਪੁਖਰਾਜ 2002 ਤੋਂ ਛਣਕਾਟਾ ਦੇ ਕੁਝ ਕੈਸਟਾਂ ਵਿਚ ਵੀ ਆਏ ਹਨ ਅਤੇ ਉਸ ਨੇ ਕੁਝ ਪੰਜਾਬੀ ਫਿਲਮਾਂ ਵਿਚ ਸ਼ਾਨਦਾਰ ਭੂਮਿਕਾਵਾਂ ਵੀ ਨਿਭਾਈਆਂ ਹਨ। ਉਹਨਾਂ ਦੀ ਇੱਕ ਬੇਟੀ ਵੀ ਜਿਸ ਦਾ ਨਾਂਅ ਅਸ਼ਪ੍ਰੀਤ ਕੌਰ ਹੈ, ਉਸ ਦਾ ਵਿਆਹ ਨਾਰਵੇ ਵਿਚ ਹੋਇਆ ਹੈ।

Gurpreet Ghuggi Gurpreet Ghuggi

ਪਾਲੀਵੁੱਡ ਵਿੱਚ ਐਕਟਰ ਗੁਰਪ੍ਰੀਤ ਘੁੱਗੀ ਨੂੰ ਜੋ ਮੁਕਾਮ ਅੱਜ ਹਾਸਲ ਹੈ ਸ਼ਾਇਦ ਹੀ ਕਿਸੇ ਹੋਰ ਐਕਟਰ ਨੂੰ ਹੋਵੇ । ਗੁਰਪ੍ਰੀਤ ਘੁੱਗੀ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਹੀ ਮਿਹਨਤ ਕੀਤੀ ਹੈ ।ਇੱਕ ਸਮਾਂ ਸੀ ਜਦੋਂ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰਨ ਲਈ 7 ਰੁਪਏ ਦਿਹਾੜੀ ਤੇ ਕੰਮ ਕਰਦੇ ਸਨ । ਘੁੱਗੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 19 ਜੂਨ 1971 ਨੂੰ ਹੋਇਆ ਸੀ । ਉਹਨਾਂ ਦੀ ਮਾਂ ਦਾ ਨਾਂ ਸੁਖਵਿੰਦਰ ਕੌਰ ਅਤੇ ਪਿਤਾ ਦਾ ਨਾਂ ਗੁਰਨਾਮ ਸਿੰਘ ਹੈ । ਉਹ ਪਿੰਡ ਖੋਖਰ ਫੌਜੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ । ਉਹਨਾਂ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ ਪਰ ਪਾਲੀਵੁੱਡ ਵਿੱਚ ਉਹਨਾਂ ਨੂੰ ਗੁਰਪ੍ਰੀਤ ਘੁੱਗੀ ਦੇ ਨਾਂ ਨਾਲ ਹੀ ਜਾਣਦੇ ਹਾਂ, ਉਹਨਾਂ ਨੂੰ ਇਹ ਨਾਂ ਉਹਨਾਂ ਦੇ ਉਸਤਾਦ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਨੇ ਦਿੱਤਾ ਸੀ ।

https://www.youtube.com/watch?v=5BdKLC5f5Ig

ਘੁੱਗੀ ਦੇ ਦੋ ਵੱਡੇ ਭਰਾ ਹਨ ਤੇ ਉਹਨਾਂ ਦੇ ਪਰਿਵਾਰ ਵਿੱਚ ੧੪ ਮੈਂਬਰ ਹਨ । ਗੁਰਪ੍ਰੀਤ ਘੁੱਗੀ ਦਾ ਵਿਆਹ ਕੁਲਜੀਤ ਕੌਰ ਨਾਲ ਹੋਇਆ ਤੇ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ । ਉਹਨਾਂ ਦਾ ਬੇਟਾ ਕ੍ਰਿਕਟ ਦਾ ਚੰਗਾ ਖਿਡਾਰੀ ਹੈ surinder-farishta surinder-farishta

ਘੁੱਲੇ ਸ਼ਾਹ ਦਾ ਅਸਲੀ ਨਾਂ ਸੁਰਿੰਦਰ ਫਰਿਸ਼ਤਾ ਹੈ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਰਜੀਤ ਸਿੰਘ ਤੇ ਮਾਤਾ ਕੁਸ਼ੱਲਿਆ ਦੇਵੀ ਦੇ ਘਰ ਹੋਇਆ ।  ਘੁੱਲੇ ਸ਼ਾਹ ਨੂੰ ਬਚਪਨ ਤੋਂ ਹੀ ਅਦਾਕਾਰੀ ਕਰਨ ਦਾ ਸ਼ੌਂਕ ਸੀ ।ਇਹ ਸ਼ੌਂਕ ਉਹਨਾਂ ਨੂੰ ਘਰ ਦੇ ਮਾਹੌਲ ਵਿੱਚੋਂ ਹੀ ਪਿਆ ਸੀ ਕਿਉਂਕਿ ਉਹਨਾਂ ਦੇ ਮਾਮਾ ਚਮਨ ਲਾਲ ਸ਼ੁਗਲ ਵੀ ਵਧੀਆ ਅਦਾਕਾਰ ਸਨ । ਘੁੱਲੇ ਸ਼ਾਹ ਨੇ ਆਪਣੇ ਸਕੂਲ ਦੀ ਪੜ੍ਹਾਈ ਸਰਕਾਰੀ ਸਕੂਲ ਅੰਮ੍ਰਿਤਸਰ ਤੋਂ ਕੀਤੀ ਸੀ ।  ਇਸ ਤੋਂ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿੱਚ ਦਾਖਲਾ ਲਿਆ ਪਰ ਉਹਨਾਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਿਆ । ਪੜ੍ਹਾਈ ਛੱਡਣ ਤੋਂ ਬਾਅਦ ਘੁੱਲੇ ਸ਼ਾਹ ਨੇ ਸਟੇਜ ਸ਼ੋਅ ਕਰਨਾ ਸ਼ੁਰੂ ਕਰ ਦਿੱਤੇ । ਇਸ ਸਭ ਦੇ ਚਲਦੇ ਹੀ ਉਹਨਾਂ ਦਾ ਨਾਂ ਸੁਰਿੰਦਰ ਫਰਿਸ਼ਤਾ ਤੋਂ ਘੁੱਲੇ ਸ਼ਾਹ ਪੈ ਗਿਆ । ਘੁੱਲੇ ਸ਼ਾਹ ਮੁਤਾਬਿਕ ਉਹ ਇੱਕ ਵਾਰ ਅਹਿਮਦਾਬਾਦ ਵਿੱਚ ਬਹੁਤ ਸਾਰੇ ਕਲਾਕਾਰਾਂ ਨਾਲ ਸਟੇਜ ਸ਼ੋਅ ਕਰਨ ਗਏ ਸਨ ਇੱਥੇ ਜਦੋਂ ਪ੍ਰੋਗਰਾਮ ਦੇ ਆਯੋਜਕਾਂ ਨੇ ਕਲਾਕਾਰਾਂ ਦੀ ਲਿਸਟ ਬਣਾਈ ਤਾਂ ਉਹਨਾਂ ਨੇ ਆਪਣਾ ਨਾਂ ਘੁੱਲਾ ਲਿਖਾਇਆ ਕਿਉਂਕਿ ਉਹ ਜ਼ਿਆਦਾਤਰ ਘੁੱਲੇ ਸ਼ਾਹ ਦਾ ਕਿਰਦਾਰ ਕਰਦੇ ਸਨ । ਜਦੋਂ ਉਹਨਾਂ ਨੇ ਇਹੀ ਕਿਰਦਾਰ ਇਸ ਸ਼ੋਅ ਵਿੱਚ ਕੀਤਾ ਤਾਂ ਲੋਕਾਂ ਨੂੰ ਇਹ ਬਹੁਤ ਪਸੰਦ ਆਇਆ । ਜਿਸ ਤੋਂ ਬਾਅਦ ਸੁਰਿੰਦਰ ਫਰਿਸ਼ਤਾ ਘੁੱਲੇ ਸ਼ਾਹ ਬਣ ਗਿਆ ।

https://www.youtube.com/watch?v=W_tH0cLzp1I

ਸੁਰਿੰਦਰ ਫਰਿਸ਼ਤਾ ਨੇ ਜਲੰਧਰ ਦੂਰਦਰਸ਼ਨ ਤੇ ਆਪਣੇ ਕਰੀਅਰ ਦੀ ਸ਼ੁਰਆਤ 1987ਵਿੱਚ ਕੀਤੀ ਸੀ । ਉਹਨਾਂ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਝਿਲ-ਮਿਲ ਤਾਰੇ, ਰੌਣਕ ਮੇਲਾ, ਜਵਾਨ ਤਰੰਗਾਂ, ਲਿਸ਼ਕਾਰਾ, ਮਹਿਕਣ ਤਾਰੇ ਸਮੇਤ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਕੰਮ ਕੀਤਾ । ਘੁੱਲੇ  ਸ਼ਾਹ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ ਜ਼ਖਮੀ । ਇਸ ਤੋਂ ਇਲਾਵਾ ਉਹਨਾਂ ਨੇ ਲੰਬਰਦਾਰ, ਬਿੱਲੋ, ਅਣਖ ਦੇ ਵਣਜਾਰੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ।

https://www.youtube.com/watch?v=tJ_Jr4qOQSY

ਘੁੱਲੇ ਸ਼ਾਹ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਧਰਮ ਪਤਨੀ ਦਾ ਨਾਂ ਸੰਤੋਸ਼ ਰਾਣੀ ਹੈ । ਉਹਨਾਂ ਦੇ ਚਾਰ ਬੇਟੇ ਹਨ ਜਿਨ੍ਹਾਂ ਵਿੱਚੋਂ ਦੋ ਤਾਂ ਅਦਾਕਾਰੀ ਦੇ ਖੇਤਰ ਨਾਲ ਜੁੜੇ ਹੋਏ ਹਨ । ਜਦੋਂ ਕਿ ਦੋ ਬੇਟੇ ਵੱਖ ਵੱਖ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ । ਘੁੱਲੇ ਸ਼ਾਹ ਨੌਜਵਾਨਾਂ ਨੂੰ ਅਦਾਕਾਰੀ ਦੇ ਗੁਰ ਸਿਖਾਉਣ ਲਈ ਇੱਕ ਅਕੈਡਮੀ ਵੀ ਚਲਾ ਰਹੇ ਹਨ । ਘੁੱਲੇ ਸ਼ਾਹ ਨੂੰ ਉਨ੍ਹਾਂ ਦੀ ਅਦਾਕਾਰੀ ਕਰਕੇ ਕਈ ਅਵਾਰਡ ਵੀ ਮਿਲੇ ਹਨ । ਜੇਕਰ ਉਹਨਾਂ ਨੂੰ ਹਾਸਿਆਂ ਦੇ ਸੁਦਾਗਰ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network