ਜਸਵਿੰਦਰ ਭੱਲਾ ਲਾਕਡਾਊਨ ਦੌਰਾਨ ਵੇਚ ਰਹੇ ਹਨ ਸਬਜ਼ੀਆਂ, ਵੀਡੀਓ ਹੋ ਰਿਹਾ ਵਾਇਰਲ

written by Shaminder | April 24, 2021 02:18pm

ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ
ਜਸਵਿੰਦਰ ਭੱਲਾ ਸਬਜ਼ੀਆਂ ਦੀ ਫੜੀ ਲਾਈ ਬੈਠੇ ਨਜ਼ਰ ਆ ਰਹੇ ਹਨ । ਜਦੋਂਕਿ ਅਨੀਤਾ ਦੇਵਗਨ ਉਸ ਕੋਲੋਂ ਸਬਜ਼ੀ ਲੈਣ ਆਉਂਦੀ ਹੈ । ਅਨੀਤਾ ਦੇਵਗਨ ਸਬਜ਼ੀ ਵਾਲੇ ਭਾਈ ਤੋਂ ਬੈਂਗਣ ਦਾ ਭਾਅ ਪੁੱਛਦੀ ਹੈ ਤਾਂ ਜਸਵਿੰਦਰ ਭੱਲਾ ਕਹਿੰਦੇ ਹਨ ਕਿ ਇੱਕ ਸੂਟ ਦੇ ਨਾਲ ਦੋ ਕਿਲੋ ਘੀਆ ਫਰੀ ਦੇ ਰਹੇ ਹਨ ।

Image Source: instagram

ਹੋਰ ਪੜ੍ਹੋ : ਕੋਰੋਨਾ ਨਾਲ ਪੀੜਤ ਕੁੜੀ ਨੂੰ ਸੋਨੂੰ ਸੂਦ ਨੇ ਏਅਰ ਐਂਬੂਲੈਂਸ ਰਾਹੀਂ ਪਹੁੰਚਾਇਆ ਹਸਪਤਾਲ

jaswinder Image From Jaswinder Bhalla's Instagram

ਜਿਸ ਤੋਂ ਬਾਅਦ ਅਨੀਤਾ ਦੇਵਗਨ ਕਹਿੰਦੀ ਹੈ ਕਿ ਲੋਕਾਂ ਨੂੰ ਤਾਂ ਖਾਣ ਦੇ ਲਾਲੇ ਪਏ ਨੇ ਤੇ ਤੈਨੂੰ ਆਪਣੇ ਸੂਟ ਵੇਚਣ ਦੀ ਪਈ ਏ । ਜਿਸ ਤੋਂ ਬਾਅਦ ਉਹ ਬੈਂਗਣ ਚੁੱਕ ਕੇ ਕਹਿੰਦੀ ਹੈ ਕਿ ਮਰੇ ਚੂਹੇ ਵਰਗੇ ਤਾਂ ਤੇਰੇ ਬੈਂਗਣ ਹਨ । ਇਸ ਗੱਲ ‘ਤੇ ਜਸਵਿੰਦਰ ਭੱਲਾ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਹਿੰਦੇ ਹਨ ਕਿ ਖਾਣੇ ਵੀ ਤਾਂ ਬਿੱਲੀਆਂ ਨੇ ਹੀ ਹਨ ਬੰਦੇ ਕਿਹੜਾ ਖਾਂਦੇ ਹਨ ।

Anita devgan

ਜਿਸ ਤੋਂ ਬਾਅਦ ਅਨੀਤਾ ਦੇਵਗਨ ਉਥੇ ਹੀ ਬੈਂਗਣ ਛੱਡ ਕੇ ਚਲੀ ਜਾਂਦੀ ਹੈ । ਦੋਹਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਅਨੀਤਾ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਨੂੰ ਹਰ ਕੋਈ ਪਸੰਦ ਕਰਦਾ ਹੈ ।

 

View this post on Instagram

 

A post shared by Jaswinder Bhalla (@jaswinderbhalla)

You may also like