ਜਸਵਿੰਦਰ ਭੱਲਾ ਨੇ ਦਿਖਾਈ ਜ਼ਿੰਦਾਦਿਲੀ ,ਆਪਣੇ ਫੈਨ ਦਾ ਕੁਝ ਇਸ ਤਰ੍ਹਾਂ ਕੀਤਾ ਸਵਾਗਤ ,ਵੇਖੋ ਵੀਡਿਓ

written by Shaminder | January 08, 2019

ਵਾਇਸ ਆਫ ਪੰਜਾਬ ਸੀਜ਼ਨ -9 ਦੇ ਆਡੀਸ਼ਨਾਂ  'ਚ ਭਾਗ ਲੈਣ ਲਈ ਕਈ ਬੱਚੇ ਆਏ ਸਨ । ਉਨ੍ਹਾਂ ਵਿੱਚੋਂ ਹੀ ਇੱਕ ਬੱਚਾ ਹੈ ਨਮਨਪ੍ਰੀਤ ।ਜਿਸ ਨੇ ਆਪਣੀ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤਿਆ ਸੀ । ਉਹ ਅਦਾਕਾਰ ਜਸਵਿੰਦਰ ਭੱਲਾ ਨੂੰ ਮਿਲਣ ਲਈ ਪਹੁੰਚਿਆ । ਜਸਵਿੰਦਰ ਭੱਲਾ ਨੇ ਵੀ ਆਪਣੇ ਫੈਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਕੋਲ ਬਿਠਾ ਕੇ ਨਾ ਸਿਰਫ ਉਸ ਨਾਲ ਗੱਲਬਾਤ ਕੀਤੀ ,ਬਲਕਿ ਉਸ ਨੂੰ ਸੁਪੋਰਟ ਕਰਨ ਦੀ ਵੀ ਗੱਲ ਆਖੀ ।

ਹੋਰ ਵੇਖੋ : ਹਰ ਵਰਗ ਦੇ ਚਹੇਤੇ ਕਲਾਕਾਰ ਨੇ ਬੱਬੂ ਮਾਨ ,ਜਾਣੋ ਉਨ੍ਹਾਂ ਦੇ ਸੰਗੀਤ ਦੇ ਸਫਰ ਬਾਰੇ

https://www.instagram.com/p/BrKjPaBhnBp/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕੀਤਾ ਹੈ ।ਉਨ੍ਹਾਂ ਬੱਚਿਆਂ ਚੋਂ ਇਕੱ ਹੈ ਵਾਲੇ ਬੱਚੇ ਨੂੰ ਮਨਪ੍ਰੀਤ ਨੇ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆਂ ਨਮਨਪ੍ਰੀਤ ਸਿੰਘ ਨੂੰ ਆਸ਼ੀਰਵਾਦ ਵੀ ਦਿੱਤਾ ।

'ਵੇ ਮੈਂ ਸੋਹਣਿਆਂ ਬਣਾ ਕੇ ਦੇ ਤੀ ਕੰਗਣੀ ਤੇਰਾ ਮੇਰਾ ਨਾਂਅ ਲਿਖ ਕੇ' ਜਦੋਂ ਨਮਨਪ੍ਰੀਤ ਨੇ ਜਸਵਿੰਦਰ ਭੱਲਾ ਨੂੰ ਗਾ ਕੇ ਸੁਣਾਇਆ ਤਾਂ ਜਸਵਿੰਦਰ ਭੱਲਾ ਬੱਚੇ ਦਾ ਟੈਲੇਂਟ ਵੇਖ ਕੇ ਬਹੁਤ ਖੁਸ਼ ਹੋਏ । ਉਨ੍ਹਾਂ ਨੇ ਨਾਂ ਸਿਰਫ ਉਸ ਨੂੰ ਆਸ਼ੀਰਵਾਦ ਦਿੱਤਾ ਬਲਕਿ ਬੱਚੇ ਨੂੰ ਵੱਧ ਤੋਂ ਵੱਧ ਸੁਪੋਰਟ ਕਰਨ ਲਈ ਵੀ ਕਿਹਾ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ 'ਅੱਜ ਮੇਰੇ ਵਿਹੜੇ ਨਿੱਕਾ ਜਿਹਾ ਸਿਤਾਰਾ ਆ ਟਿਮਟਿਮਾਇਆ'।

You may also like