ਜਾਣੋ ਜਸਵਿੰਦਰ ਭੱਲਾ ਦੀ ਅਜਿਹੀ ਕਿਹੜੀ ਗੱਲ ਹੈ ਜਿਸ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਮੰਨਦੀ ਹੈ !

written by Lajwinder kaur | May 18, 2021 10:00am

ਪੰਜਾਬੀ ਐਕਟਰ ਜਸਵਿੰਦਰ ਭੱਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਆਪਣੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ।

image of actor jaswinder bhalla image source- instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਸ਼ੇਅਰ ਕੀਤਾ ਆਪਣਾ ਨਵਾਂ ਮਜ਼ੇਦਾਰ ਵੀਡੀਓ, ਹਰ ਕਿਸੇ ਨੂੰ ਆ ਰਿਹਾ ਹੈ ਪਸੰਦ

inside image of jaswinder bhalla shared video with shilpa shetty image source- instagram

ਇਸ ਵੀਡੀਓ ਨੂੰ ਡਿਊਟ ਕਰਕੇ ਬਣਾਇਆ ਗਿਆ ਹੈ। ਇੱਕ ਸਾਇਡ ਸ਼ਿਲਪਾ ਸ਼ੈੱਟੀ ਹੈ ਤੇ ਦੂਜੇ ਪਾਸੇ ਜਸਵਿੰਦਰ ਭੱਲਾ ਨੇ । ਵੀਡੀਓ ‘ਚ ਜਸਵਿੰਦਰ ਭੱਲਾ ਕਹਿ ਰਹੇ ਨੇ ਜਿਹਦਾ ਕਰੀ ਦਾ ਦਿਲ ਤੋਂ ਕਰੀ ਦਾ.. ਜਿਹਦਾ ਨਹੀਂ ਕਰੀ ਦਾ ਉਹਦੇ ਵੱਲ ਤਾਂ ਮੂੰਹ ਵੀ ਨਹੀਂ ਕਰੀਦਾ..ਇਸ ਗੱਲ ਤੇ ਸ਼ਿਲਪਾ ਸ਼ੈੱਟੀ ਵਾਹ-ਵਾਹ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜਸਵਿੰਦਰ ਭੱਲਾ ਨੇ ਲਿਖਿਆ ਹੈ- ਮੇਰੀ ਇਸ ਗੱਲ ਨੂੰ ਤਾਂ ਸ਼ਿਲਪਾ ਜੀ ਵੀ ਮੰਨ ਗਏ...ਤੁਸੀਂ ਕਦੋਂ ਮੰਨਣਾ ਨਾ ? 🙈
🤗 ਤੁਹਾਡਾ ਸਭ ਦਾ ਦਿਲੋਂ ਕਰੀਦਾ...ਤਾਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਹਾਂ ।‘ ਇਹ ਵੀਡੀਓ ਸਭ ਨੂੰ ਪਸੰਦ ਆ ਰਹੀ ਹੈ।

jaswinder bhalla with gurpreet ghuggi image source- instagram

ਜੇ ਗੱਲ ਕਰੀਏ ਜਸਵਿੰਦਰ ਭੱਲਾ ਦੀ ਤਾਂ ਹਾਲ ਹੀ 'ਚ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਵੀ ਲੈ ਲਈ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪੋਸਟ ਪਾ ਕੇ ਦਿੱਤੀ ਸੀ। ਕਾਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਨੇ ਇੱਕ ਹੋਰ ਉਪਲਬਧੀ ਹਾਸਿਲ ਕਰ ਲਈ ਹੈ। ਉਹ ਹੁਣ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬ੍ਰਾਂਡ ਅੰਬੈਸਡਰ ਨੇ।

jaswinder bhalla shared his vaccine image image source- instagram

 

 

View this post on Instagram

 

A post shared by Jaswinder Bhalla (@jaswinderbhalla)

You may also like