ਜਸਵਿੰਦਰ ਭੱਲਾ ਨੇ ਸਾਂਝਾ ਕੀਤਾ ਆਪਣੀ ਦੋਹਤੀ ਦਾ ਵੀਡੀਓ, ਦੋਹਤੀ ਨਵ-ਜਨਮੇ ਭਰਾ ਦੇ ਜਨਮ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਆਈ ਨਜ਼ਰ

written by Shaminder | January 14, 2022

ਜਸਵਿੰਦਰ ਭੱਲਾ (Jaswinder Bhalla) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ(Video) ਸਾਂਝਾ ਕੀਤਾ ਹੈ । ਜੋ ਕਿ ਉਨ੍ਹਾਂ ਦੀ ਦੋਹਤੀ (Grand Daughter) ਦਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਰੱਬ ਤੋਂ ਅਰਦਾਸਾਂ ਕਰ ਕਰ ਲਏ ਆਪਣੇ ਨਿੱਕੇ ਵੀਰ ਅਬੀਰ ਨੂੰ, ਆਪਣੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਨਹਾਈ ਧੋਈ ਕਰਵਾਉਂਦੇ ਹੋਏ ਅਤੇ ਨਾਲ ਹੀ ਉਸ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਵੀ ਕਰ ਰਹੀ ਹੈ।ਧਨ ਹੈ ਧਨ ਗੁਰੂ ਨਾਨਕ ਦੇਵ ਜੀ ਧਨ ਹੈ’।

Jaswinder Bhalla image From instagram

ਹੋਰ ਪੜ੍ਹੋ : ਅਦਾਕਾਰ ਗੋਵਿੰਦਾ ਨੇ ਰਿਲੀਜ਼ ਕੀਤਾ ਆਪਣਾ ਨਵਾਂ ਗੀਤ, ਸਰੋਤਿਆਂ ਨੇ ਦੱਸਿਆ ਗੀਤ ਨੂੰ ਬਕਵਾਸ

ਮੇਰੀ ਦੋਹਤੀ ਅਰਸ਼ੀਆ ਆਪਣੇ ਨਵ-ਜਨਮੇ ਵੀਰੇ ਅਬੀਰ ਨੂੰ ਦੁਆਵਾਂ ਦਿੰਦੀ ਹੋਈ ।ਜਸਵਿੰਦਰ ਭੱਲਾ ਨੇ ਅਖੀਰ ‘ਚ ਇਹ ਵੀ ਲਿਖਿਆ ਕਿ ਇਹ ਵੀਡੀਓ ਪੁਰਾਣਾ ਹੈ । ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ਅਤੇ ਉਨ੍ਹਾਂ ਦੀ ਦੋਹਤੀ ਨੂੰ ਦੁਆਵਾਂ ਦੇ ਰਹੇ ਹਨ ।

jaswinder bhalla grand Daughter image From instagram

ਇਸੇ ਤਰ੍ਹਾਂ ਦੇ ਸੰਸਕਾਰ ਜੇ ਬੱਚਿਆਂ ਨੂੰ ਬਚਪਨ ‘ਚ ਹੀ ਦਿੱਤੇ ਜਾਣ ਤਾਂ ਬੱਚੇ ਖੁਦ ਹੀ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੁੜਦੇ ਹਨ ।ਜਸਵਿੰਦਰ ਭੱਲਾ ਅਜਿਹੇ ਕਲਾਕਾਰ ਹਨ ਜੋ ਇੰਡਸਟਰੀ ‘ਚ ਕਈ ਸਾਲਾਂ ਤੋਂ ਸਰਗਰਮ ਹਨ । ਉਨ੍ਹਾਂ ਤੋਂ ਬਗੈਰ ਕੋਈ ਵੀ ਫ਼ਿਲਮ ਅਧੂਰੀ ਜਾਪਦੀ ਹੈ ਅਤੇ ਉਨ੍ਹਾਂ ਦੇ ਨਕਸ਼ੇ –ਕਦਮ ‘ਤੇ ਚੱਲਦੇ ਹੋਏ ਉਨ੍ਹਾਂ ਦਾ ਬੇਟਾ ਪੁਖਰਾਜ ਭੱਲਾ ਵੀ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ । ਹਾਲ ਹੀ ਉਨ੍ਹਾਂ ਦੀ ਫਿਲਮ ‘ਹੇਟਰਜ਼’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਤੋਂ ਬਾਅਦ ਪੁਖਰਾਜ ਭੱਲਾ ਦਾ ਨਵਾਂ ਗੀਤ ‘ਚਾਬੀਆਂ’ ਰਿਲੀਜ਼ ਹੋਇਆ ਹੈ । ਜਿਸ ‘ਚ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।

 

View this post on Instagram

 

A post shared by Jaswinder Bhalla (@jaswinderbhalla)

You may also like