ਜਸਵਿੰਦਰ ਭੱਲਾ ਨੇ ਲਈ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼, ਪ੍ਰਸ਼ੰਸਕਾਂ  ਦੇ ਨਾਲ ਸਾਂਝਾ ਕੀਤਾ ਹਾਸੇ ਮਜ਼ਾਕ ਵਾਲਾ ਵੀਡੀਓ

written by Lajwinder kaur | May 16, 2021

ਕਾਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜੀ ਹਾਂ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੈ ਲਈ ਹੈ। ਵੈਕਸੀਨ ਲਗਵਾਉਂਦੇ ਹੋਏ ਜਸਵਿੰਦਰ ਭੱਲਾ ਨੇ ਆਪਣੀ ਇੱਕ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ।

image of jaswinder bhall with son pukraj bhalla Image Source: Instagram
ਹੋਰ ਪੜ੍ਹੋ : ਨਿੰਜਾ ਨੇ ਲਈ ਨਵੀਂ ਲਗਜ਼ਰੀ ਕਾਰ, ਮਾਪਿਆਂ ਦੇ ਨਾਲ ਪੂਜਾ ਕਰਦੇ ਹੋਏ ਆਏ ਨਜ਼ਰ, ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਸਾਂਝਾ ਕੀਤਾ ਵੀਡੀਓ
jaswinder bhalla video Image Source: Instagram
ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਲਿਖਿਆ ਹੋਇਆ ਹੈ- ‘Vaccine 💉 diyan dono dose lvaavange, fer dholle diyan laavange’। ਉਨ੍ਹਾਂ ਨੇ ਇਸ ਵੀਡੀਓ ‘ਚ ਆਪਣੀ ਵੈਕਸੀਨ ਲੈਂਦੇ ਹੋਏ ਇੱਕ ਤਸਵੀਰ ਦੇ ਨਾਲ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਰਾਹੀਂ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਵੈਕਸੀਨ ਲਵਾਉਣ ਦਾ ਸੁਨੇਹਾ ਦਿੱਤਾ ਹੈ।
jawinder bhalla funny video Image Source: Instagram
ਦੱਸ ਦਈਏ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਜਿਨ੍ਹਾਂ ਨੇ ਹਰ ਕਿਰਦਾਰ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਇਸ ਸਾਲ ਉਨ੍ਹਾਂ ਨੇ ਇੱਕ ਹੋਰ ਉਪਲਬਧੀ ਹਾਸਿਲ ਕੀਤੀ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀਏਯੂ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ । ਇਸ ਮੁਸ਼ਕਿਲ ਸਮੇਂ ‘ਚ ਵੀ ਉਹ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਬਿਖੇਰਨ ਦੇ ਲਈ ਆਪਣੀ ਹਾਸੇ-ਮਜ਼ਾਕ ਵਾਲੀਆਂ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ।
image of jaswinder bhullar Image Source: Instagram
 
 
View this post on Instagram
 

A post shared by Jaswinder Bhalla (@jaswinderbhalla)

0 Comments
0

You may also like