ਇਸ ਡਾਇਰੈਕਟਰ ਦੇ ਘਰ ਆਇਆ ਨੰਨ੍ਹਾ ਮਹਿਮਾਨ; ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Written by  Lajwinder kaur   |  February 01st 2023 09:39 AM  |  Updated: February 01st 2023 09:39 AM

ਇਸ ਡਾਇਰੈਕਟਰ ਦੇ ਘਰ ਆਇਆ ਨੰਨ੍ਹਾ ਮਹਿਮਾਨ; ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Jawan director Atlee and wife Priya blessed with baby boy: ਸ਼ਾਹਰੁਖ ਖਾਨ ਦੀ ਫ਼ਿਲਮ 'ਜਵਾਨ' ਦੇ ਨਿਰਦੇਸ਼ਕ ਏਟਲੀ ਕੁਮਾਰ (Atlee Kumar) ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਮੋਹਨ ਵਿਆਹ ਦੇ ਅੱਠ ਸਾਲ ਬਾਅਦ ਮਾਤਾ-ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਦੋਵਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਏਟਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਨਿਰਦੇਸ਼ਕ ਨੇ ਦੱਸਿਆ ਕਿ ਪ੍ਰਿਆ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ।

Atlee news become father image source: Instagram

ਹੋਰ ਪੜ੍ਹੋ : ਆਮਿਰ ਖ਼ਾਨ ਅਤੇ ਕਾਰਤਿਕ ਆਰੀਅਨ ਇਕੱਠੇ ਡਾਂਸ ਕਰਦੇ ਆਏ ਨਜ਼ਰ; ਵੀਡੀਓ ਹੋਇਆ ਵਾਇਰਲ

jawan movie director atlee become father image source: Instagram

ਏਟਲੀ ਨੇ ਪਰਮਾਤਮਾ ਦਾ ਕੀਤਾ ਧੰਨਵਾਦ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਟਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, " They were right ? ਦੁਨੀਆ ਵਿੱਚ ਇਸ ਤੋਂ ਵਧੀਆ ਕੋਈ ਭਾਵਨਾ ਨਹੀਂ ਹੈ...ਸਾਡਾ ਬੇਬੀ ਬੁਆਏ ਆ ਗਿਆ ਹੈ! ਇਸ ਦੇ ਨਾਲ, ਅੱਜ ਮਾਤਾ-ਪਿਤਾ ਬਣਨ ਦਾ ਇੱਕ ਨਵਾਂ ਅਤੇ ਰੋਮਾਂਚਕ ਸਫ਼ਰ ਸ਼ੁਰੂ ਹੋ ਗਿਆ ਹੈ।" ਸ਼ੁਕਰਗੁਜ਼ਾਰ। ਖੁਸ਼। ਅਤੇ ਮੁਬਾਰਕ।" ਤਸਵੀਰਾਂ 'ਚ ਜੋੜਾ ਖੁਸ਼ ਨਜ਼ਰ ਆ ਰਿਹਾ ਹੈ।

director become father image source: Instagram

ਇਸ ਖੁਸ਼ਖਬਰੀ ਦੇ ਨਾਲ ਏਟਲੀ ਨੇ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਸ਼ੇਅਰ ਕੀਤੀ ਗਈ ਪਹਿਲੀ ਤਸਵੀਰ 'ਚ ਐਟਲੀ ਅਤੇ ਪ੍ਰਿਆ ਬੈੱਡ 'ਤੇ ਲੇਟੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਦੇ ਹੱਥਾਂ ਵਿੱਚ ਛੋਟੀਆਂ ਜੁੱਤੀਆਂ ਹਨ। ਦੋਵੇਂ ਮੁਸਕਰਾ ਰਹੇ ਹਨ ਅਤੇ ਇੱਕ ਦੂਜੇ ਵੱਲ ਦੇਖ ਰਹੇ ਹਨ। ਫੋਟੋ 'ਤੇ ਲਿਖਿਆ ਹੈ 'ਇਹ ਲੜਕਾ ਹੈ'। ਜਦੋਂਕਿ ਅਗਲੀ ਫੋਟੋ ਵਿੱਚ ਜੋੜਾ ਕੈਮਰੇ ਵੱਲ ਦੇਖ ਰਿਹਾ ਹੈ । ਇਸ ਤਸਵੀਰ 'ਚ ਦੋਵਾਂ ਨੇ ਕਰੀਮ ਰੰਗ ਦੇ ਕੱਪੜੇ ਪਾਏ ਹੋਏ ਹਨ।

image source: Instagram

ਮਸ਼ਹੂਰ ਹਸਤੀਆਂ ਨੇ ਵਧਾਈ ਦਿੱਤੀ

ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ, ਪ੍ਰਸ਼ੰਸਕ ਅਤੇ ਸੈਲੇਬਸ ਐਟਲੀ ਅਤੇ ਪ੍ਰਿਆ ਨੂੰ ਵਧਾਈਆਂ ਦੇ ਰਹੇ ਹਨ। ਅਭਿਨੇਤਰੀ ਸਮੰਥਾ ਰੂਥ ਪ੍ਰਭੂ ਨੇ ਵੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਵਧਾਈ ਦਿੱਤੀ ਹੈ। ਅਭਿਨੇਤਰੀ ਨੇ ਲਿਖਿਆ, ''ਮੇਰੇ ਪਿਆਰ ਨੂੰ ਵਧਾਈ।'' ਅਭਿਨੇਤਰੀ ਕਲਿਆਣੀ ਪ੍ਰਿਯਦਰਸ਼ਨ ਨੇ ਟਿੱਪਣੀ ਕੀਤੀ, "ਉਸਨੂੰ ਬਹੁਤ ਪਿਆਰ ਮਿਲਣ ਵਾਲਾ ਹੈ। ਵਧਾਈਆਂ।" ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, "ਮੁਬਾਰਕਾਂ ਪ੍ਰਿਆ @priyaatlee ਮਾਂ ਬਣਨ ਲਈ...ਰੱਬ ਭਲਾ ਕਰੇ।" ਇੱਕ ਹੋਰ ਯੂਜ਼ਰ ਨੇ ਲਿਖਿਆ, "Awwwwwww ਵਧਾਈ"।

 

 

View this post on Instagram

 

A post shared by Priya Mohan (@priyaatlee)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network